ਮੱਧ ਪ੍ਰਦੇਸ਼ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਗੁਨਾ ਵਿੱਚ ਹਵਾਈ ਪੱਟੀ ਖੇਤਰ ਵਿੱਚ ਐਤਵਾਰ, 11 ਅਗਸਤ ਨੂੰ ਏਅਰਕ੍ਰਾਫਟ 152 ਕ੍ਰੈਸ਼ ਹੋ ਗਿਆ। ਦੁਪਹਿਰ 1 ਵਜੇ ਦੇ ਕਰੀਬ ਜਹਾਜ਼ ਨੇ ਟੈਸਟ ਫਲਾਈਟ ਲਈ ਉਡਾਣ ਭਰੀ ਸੀ। ਕਰੀਬ 40 ਮਿੰਟ ਤੱਕ ਉਡਾਣ ਭਰਨ ਤੋਂ ਬਾਅਦ ਜਹਾਜ਼ ਕੰਪਲੈਕਸ ‘ਚ ਹੀ ਕ੍ਰੈਸ਼ ਹੋ ਗਿਆ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਜਣ ਫੇਲ ਹੋਣ ਕਾਰਨ ਵਾਪਰਿਆ ਹੈ। ਹਾਦਸੇ ‘ਚ ਕੈਪਟਨ ਚੰਦਰ ਠਾਕੁਰ ਅਤੇ ਪਾਇਲਟ ਨਾਗੇਸ਼ ਕੁਮਾਰ ਵੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਦੋਵਾ ਨੂੰ ਹਸਪਤਾਲ ‘ਚ ਭਾਰਤੀ ਕਰਵਾਇਆ ਗਿਆ ਹੈ। ਕੈਂਟ ਪੁਲਿਸ ਸਮੇਤ ਅਕੈਡਮੀ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਹਨ। ਹਾਦਸਾਗ੍ਰਸਤ ਜਹਾਜ਼ ਬੇਲਾਗਾਵੀ ਏਵੀਏਸ਼ਨ ਟ੍ਰੇਨਿੰਗ ਇੰਸਟੀਚਿਊਟ, ਕਰਨਾਟਕ ਦਾ ਸੀ।
ਇਹ ਵੀ ਪੜ੍ਹੋ : ਦੀਨਾਨਗਰ ‘ਚ ਬਾਰਿਸ਼ ‘ਚ ਡਿੱ.ਗੀ ਮਕਾਨ ਦੀ ਛੱਤ, ਮਲਬੇ ਹੇਠਾਂ ਦੱਬਣ ਕਾਰਨ ਬਜ਼ੁਰਗ ਗੰਭੀਰ ਜ਼ਖਮੀ
ਦੋਵੇਂ ਪਾਇਲਟ ਹੈਦਰਾਬਾਦ ਦੇ ਰਹਿਣ ਵਾਲੇ ਹਨ। ਟਰੇਨਿੰਗ ਇੰਸਟੀਚਿਊਟ ਨੇ ਦੋਵੇਂ ਪਾਇਲਟਾਂ ਨੂੰ ਨੌਕਰੀ ‘ਤੇ ਰੱਖਿਆ ਸੀ। ਜਹਾਜ਼ ਨੂੰ ਗੁਨਾ ਵਿੱਚ ਸ਼ਾ-ਸ਼ਿਬ ਅਕੈਡਮੀ ਵਿੱਚ ਜਾਂਚ ਅਤੇ ਰੱਖ-ਰਖਾਅ ਲਈ ਲਿਆਂਦਾ ਗਿਆ ਸੀ। ਪਾਇਲਟ 10 ਅਗਸਤ ਨੂੰ ਗੁਨਾ ਆਏ ਸਨ। ਕੈਂਟ ਥਾਣੇ ਦੇ ਟੀਆਈ ਦਿਲੀਪ ਰਾਜੋਰੀਆ ਨੇ ਦੱਸਿਆ ਕਿ ਦੋਵੇਂ ਪਾਇਲਟਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਵੀਡੀਓ ਲਈ ਕਲਿੱਕ ਕਰੋ -: