ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ICC) ਵੱਲੋਂ ਜਾਰੀ ਕੀਤੀ ਗਈ ਤਾਜ਼ਾ ਵਨਡੇ ਰੈਂਕਿੰਗ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਵਨਡੇ ਸੀਰੀਜ਼ ਵਿੱਚ ਵਹਿਆ ਪ੍ਰਦਰਸ਼ਨ ਕੀਤਾ ਸੀ, ਜਿਸਦਾ ਫਾਇਦਾ ਉਨ੍ਹਾਂ ਨੂੰ ਇਸ ਰੈਂਕਿੰਗ ਵਿੱਚ ਹੋਇਆ ਹੈ। ਰੋਹਿਤ ਨੇ 765 ਰੇਟਿੰਗ ਪੁਆਇੰਟ ਦੇ ਨਾਲ ਆਪਣੇ ਸਲਾਮੀ ਜੋੜੀਦਾਰ ਸ਼ੁਭਮਨ ਗਿੱਲ ਨੂੰ ਪਿੱਛੇ ਛੱਡ ਦਿੱਤਾ ਹੈ। ਗਿੱਲ ਹੁਣ ਤੀਜੇ ਨੰਬਰ ‘ਤੇ ਪਹੁੰਚ ਗਏ ਹਨ। ਟਾਪ-10 ਵਿੱਚ ਤਿੰਨ ਭਾਰਤੀ ਸ਼ਾਮਿਲ ਹਨ। ਉੱਥੇ ਹੀ ਪਾਕਿਸਤਾਨ ਦੇ ਬਾਬਰ ਆਜ਼ਮ ਟਾਪ ‘ਤੇ ਕਾਇਮ ਹਨ।
ਦੱਸ ਦੇਈਏ ਕਿ ਸ਼੍ਰੀਲੰਕਾ ਦੇ ਖਿਲਾਫ਼ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਰੋਹਿਤ ਸ਼ਰਮਾ ਨੇ 58 ਦੌੜਾਂ ਦੀ ਪਾਰੀ ਖੇਡੀ ਸੀ। ਫਿਰ ਦੂਜੇ ਵਨਡੇ ਵਿੱਚ ਉਨ੍ਹਾਂ ਨੇ 64 ਦੌੜਾਂ ਬਣਾਈਆਂ ਸਨ। ਇਸਦੇ ਬਾਅਦ ਤੀਜੇ ਤੇ ਸੀਰੀਜ਼ ਦੇ ਆਖਰੀ ਵਨਡੇ ਵਿੱਚ ਭਾਰਤੀ ਕਪਤਾਨ ਦੇ ਬੱਲੇ ਤੋਂ 35 ਦੌੜਾਂ ਦੀ ਪਾਰੀ ਨਿਕਲੀ ਸੀ। ਇਸ ਸੀਰੀਜ਼ ਵਿੱਚ ਵਿਰਾਟ ਕੋਹਲੀ ਤੋਂ ਲੈ ਕੇ ਬਾਕੀ ਲਗਭਗ ਸਾਰੇ ਭਾਰਤੀ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ ਸਨ, ਪਰ ਰੋਹਿਤ ਨੇ ਕਮਾਲ ਦੀਆਂ ਪਾਰੀਆਂ ਨੂੰ ਅੰਜ਼ਾਮ ਦਿੱਤਾ ਸੀ।
ICC ਦੀ ਵਨਡੇ ਰੈਂਕਿੰਗ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਪਹਿਲੇ ਸਥਾਨ ‘ਤੇ ਮੌਜੂਦ ਹਨ। ਬਾਬਰ 824 ਰੇਟਿੰਗ ਦੇ ਨਾਲ ਪਹਿਲੇ ਸਥਾਨ ‘ਤੇ ਹਨ, ਜਦਕਿ ਰੋਹਿਤ ਸ਼ਰਮਾ 765 ਰੇਟਿੰਗ ਨਾਲ ਦੂਜੇ ਨੰਬਰ ‘ਤੇ ਹਨ। ਰੈਂਕਿੰਗ ਵਿੱਚ ਸ਼ੁਭਮਨ ਗਿੱਲ ਤੀਜੇ ਤੇ ਵਿਰਾਟ ਕੋਹਲੀ ਚੌਥੇ ਸਥਾਨ ‘ਤੇ ਹਨ। ਗਿੱਲ 763 ਰੇਟਿੰਗ ਤੇ ਕੋਹਲੀ 746 ਦੀ ਰੇਟਿੰਗ ਨਾਲ ਇਸ ਸੂਚੀ ਵਿੱਚ ਮੌਜੂਦ ਹਨ। ਸ਼੍ਰੀਲੰਕਾ ਖਿਲਾਫ਼ ਸ਼ਨਾਂਦਾਰ ਪ੍ਰਦਰਸ਼ਨ ਕਾਰਨ ਹਿੱਟਮੈਨ ਇੱਕ ਸਥਾਨ ਉੱਤੇ ਆਏ ਹਨ। ਇਸ ਤੋਂ ਪਹਿਲਾਂ ਰੋਹਿਤ ਤੀਜੇ ਸਥਾਨ ‘ਤੇ ਸਨ।
ਦੱਸ ਦੇਈਏ ਕਿ ਦੱਖਣੀ ਅਫਰੀਕਾ ਦੇ ਗੇਂਦਬਾਜ਼ ਕੇਸ਼ਵ ਮਹਾਰਾਜ 716 ਰੇਟਿੰਗ ਪੁਆਇੰਟ ਨਾਲ ਪਹਿਲੇ ਸਥਾਨ ‘ਤੇ ਕਾਬਜ਼ ਹਨ। ਦੂਜੇ ਸਥਾਨ ‘ਤੇ ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ (688), ਤੀਜੇ ਸਥਾਨ ‘ਤੇ ਆਸਟ੍ਰੇਲੀਆ ਦੇ ਐਡਮ ਜੰਪਾ (636), ਚੌਥੇ ਸਥਾਨ ‘ਤੇ ਭਾਰਤ ਦੇ ਕੁਲਦੀਪ ਯਾਦਵ (665) ਤੇ ਪੰਜਵੇਂ ਸਥਾਨ ‘ਤੇ ਨਾਮੀਬੀਆ ਦੇ ਬੇਨਾਰਡ ਸਕੋਲਟਸ (657) ਮੌਜੂਦ ਹਨ। ਉੱਥੇ ਹੀ ICC ਦੀ ਵਨਡੇ ਰੈਂਕਿੰਗ ਵਿੱਚ ਦੁਨੀਆ ਦੇ ਨੰਬਰ-1 ਆਲਰਾਊਂਡਰ ਖਿਡਾਰੀ ਅਫਗਾਨਿਸਤਾਨ ਦੇ ਮੁਹੰਮਦ ਨਬੀ ਹਨ। ਉਨ੍ਹਾਂ ਦੇ ਰੇਟਿੰਗ ਪੁਆਇੰਟ 320 ਹਨ। ਟਾਪ-10 ਵਿੱਚ ਇੱਕ ਵੀ ਭਾਰਤੀ ਸ਼ਾਮਿਲ ਨਹੀਂ ਹੈ। ਇਸ ਸੂਚੀ ਵਿੱਚ ਦੂਜੇ ਸਥਾਨ ‘ਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ (292), ਤੀਜੇ ਸਥਾਨ ‘ਤੇ ਜ਼ਿੰਬਾਬਵੇ ਦੇ ਸਿਕੰਦਰ ਰਜਾ (288), ਚੌਥੇ ਸਥਾਨ ‘ਤੇ ਪਾਪੁਆ ਨਿਊ ਗਿਨੀ ਦੇ ਅਸਦ ਵਲਾ (248) ਤੇ ਪੰਜਵੇਂ ਸਥਾਨ ‘ਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ (239) ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -: