ਰੱਖੜੀ ਦੇ ਤਿਉਹਾਰ ਵਾਲੇ ਦਿਨ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ, ਰੱਖੜੀ ਵਾਸਤੇ ਸਾਮਾਨ ਖਰੀਣ ਆਪਣੀਆਂ ਬੇਟੀਆਂ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਬੇਕਾਬੂ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ਵਿੱਚ 12 ਸਾਲਾ ਧੀ ਦੀ ਮੌਤ ਹੋ ਗਈ ਉੱਥੇ ਹੀ ਮਾਂ ਤੇ ਛੋਟੀ ਧੀ ਇਸ ਸੜਕ ਹਾਦਸੇ ਵਿੱਚ ਗੰਭੀਰ ਜਖ਼ਮੀ ਹੋ ਗਈਆਂ ਹੈ। ਟਰਾਲਾ ਡ੍ਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ 9 ਵਜੇ਼ ਜਦ ਰਾਮਪੁਰਾ ਪਿੰਡ ਨਿਵਾਸੀ ਸਰਬਜੀਤ ਕੌਰ (32) ਪਤਨੀ ਸੁਖਮੰਦਰ ਸਿੰਘ ਆਪਣੀਆਂ ਦੋ ਬੇਟੀਆਂ ਜੈਸ਼ਮੀਨ (12 ਸਾਲ) ਤੇ ਸਹਿਜ਼ਪ੍ਰੀਤ (6 ਸਾਲ) ਨਾਲ ਰੱਖੜੀ ਦੇ ਤਿਉਹਾਰ ਵਾਸਤੇ ਰਾਮਪੁਰਾ ਸ਼ਹਿਰ ਵਿਖੇ ਸਾਮਾਨ ਖਰੀਦਣ ਜਾ ਰਹੀਆਂ ਸੀ।ਸਰਬਜੀਤ ਨੇ ਆਪਣੀਆਂ ਦੋਵੇਂ ਧੀਆਂ ਸਮੇਤ ਸੜਕ ਦੇ ਇੱਕ ਹਿਸੇ ਨੂੰ ਪਾਰ ਕਰ ਲਿਆ ਸੀ ਅਤੇ ਜਦੋਂ ਉਹ ਸੜਕ ਦੇ ਦੂਸਰੇ ਹਿੱਸੇ ਨੂੰ ਪਾਰ ਕਰ ਰਹੀ ਸੀ ਤਾਂ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਹੇ ਘੋੜਾ ਟਰਾਲੇ ਨੇ ਸਥਾਨਕ ਬਠਿੰਡਾ ਚੰਡੀਗੜ੍ਹ ਰੋਡ ਸਥਿਤ ਟੀ ਪੁਆਇੰਟ ‘ਤੇ ਬੇਕਾਬੂ ਹੋ ਕੇ ਗਲਤ ਸਾਈਡ ਜਾ ਕੇ ਸਰਬਜੀਤ ਦੇ ਪਰਿਵਾਰ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਬਾਬਾ ਬਕਾਲਾ ਸਾਹਿਬ ਵਿਖੇ ਅੱਜ ਰੱਖੜ ਪੁੰਨਿਆ ਮੇਲਾ, CM ਮਾਨ ਟੇਕਣਗੇ ਮੱਥਾ, ਸਜਣਗੇ ਸਿਆਸੀ ਮੰਚ
ਜਾਣਕਾਰੀ ਅਨੁਸਾਰ ਲੋਕਾ ਨੇ ਸਰਬਜੀਤ ਕੌਰ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਜਿਥੇ ਉਹ ਜ਼ੇਰੇ ਇਲਾਜ਼ ਹੈ ਅਤੇ ਛੋਟੀ ਬੇਟੀ ਸਹਿਜ਼ਪ੍ਰੀਤ ਕੌਰ ਦੇ ਮਾਮੂਲੀ ਸੱਟਾਂ ਲੱਗੀਆਂ। ਉਸਦੀ ਵੱਡੀ ਬੇਟੀ ਜੈਸਮੀਨ (12 ਸਾਲ) ਨੇ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਜਦੋਂ ਇਸ ਸਬੰਧੀ ਤਫਤੀਸ਼ੀ ਅਫ਼ਸਰ ਗੁਰਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜਖ਼ਮੀ ਔਰਤ ਸਰਬਜੀਤ ਕੌਰ ਦੀ ਹਾਲਤ ਠੀਕ ਹੋਣ ‘ਤੇ ਉਸਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: