ਭੈਣ-ਭਰਾਵਾਂ ਦੇ ਪਵਿੱਤਰ ਤਿਉਹਾਰ ਰੱਖੜੀ ਮੌਕੇ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਭੈਣਾਂ ਆਪਣੇ ਵੀਰੇ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਲਈ ਦੂਰ-ਦੁਰਾਡੇ ਤੋਂ ਆਉਂਦੀਆਂ ਹਨ ਜਾਂ ਵੀਰੇ ਆਪਣੀ ਭੈਣਾਂ ਕੋਲ ਰੱਖੜੀ ਬੰਨ੍ਹਵਾਉਣ ਲਈ ਪਹੁੰਚਦੇ ਹਨ। ਪਰ ਕੀ ਪਤਾ ਸੀ ਕਿ ਇਕ ਭਰਾ ਜਿਹੜਾ ਆਪਣੀ ਭੈਣ ਕੋਲ ਰੱਖੜੀ ਬੰਨ੍ਹਵਾਉਣ ਲਈ ਜਾ ਰਿਹਾ ਸੀ, ਰੱਖੜੀ ਤੋਂ ਪਹਿਲਾਂ ਹੀ ਉਹ ਉਨ੍ਹਾਂ ਤੋਂ ਸਦਾ ਲਈ ਵਿਛੜ ਜਾਵੇਗਾ। ਅਜਿਹਾ ਮਾਮਲਾ ਸਾਹਮਣੇ ਆਇਆ ਗੁਰਾਇਆ ਥਾਣਾ ਅਧੀਨ ਪਿੰਡ ਪੈਂਦਾ ਰੁੜਕਾ ਕਲਾਂ ਤੋਂ ਜਿੱਥੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ।
ਗੌਰਵ ਰੌਲੀ ਦੇ ਪਿਤਾ ਨੇ ਦੱਸਿਆ ਕਿ ਗੌਰਵ ਉਮਰ 22 ਸਾਲ ਹਿਮਾਚਲ ਵਿੱਚ ਮਾਤਾ ਚਿੰਤਪੁਰਨੀ ਵਿਖੇ ਇੱਕ ਮਨਿਆਰੀ ਦੀ ਸ਼ੋਪ ਤੇ ਕੰਮ ਕਰਦਾ ਸੀ। ਉਹ ਤਿੰਨ ਮਹੀਨੇ ਬਾਅਦ ਕੱਲ ਵਾਪਸ ਆਪਣੇ ਪਿੰਡ ਰੁੜਕਾ ਕਲਾਂ ਵਿਖੇ ਆਪਣੀ ਭੈਣਾਂ ਦੇ ਕੋਲੋਂ ਰੱਖੜੀ ਬਣਾਉਣ ਲਈ ਆ ਰਿਹਾ ਸੀ, ਰੁੜਕਾ ਕਲਾਂ ਵਿਖੇ ਵਿਖੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਪਿਤਾ ਨੇ ਦੱਸਿਆ ਕਿ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਾਰਨ ਮੋਟਰਸਾਈਕਲ ਸਲਿਪ ਹੋ ਕੇ ਦੀਵਾਰ ਵਿੱਚ ਜਾ ਟਕਰਾਇਆ ਅਤੇ ਜਿਸ ਨਾਲ ਉਹ ਹੇਠਾਂ ਡਿੱਗ ਗਿਆ ਤੇ ਉਸ ਦੇ ਕਾਫੀ ਸੱਟਾਂ ਲੱਗ ਗਈਆਂ ਅਤੇ ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿੱਚ ਡੀਐਮਸੀ ਲੁਧਿਆਣਾ ਵਿਖੇ ਲੈ ਗਏ। ਡਾਕਟਰਾਂ ਨੇ ਉਨਾਂ ਨੂੰ ਪੀਜੀਆਈ ਰੈਫਰ ਕਰਨ ਲਈ ਕਹਿ ਦਿੱਤਾ। ਪੀਜੀਆਈ ਲਿਜਾਉਣ ਦੌਰਾਨ ਰਸਤੇ ਵਿੱਚ ਹੀ ਨੌਜਵਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰੱਖੜੀ ਦਾ ਸਾਮਾਨ ਲੈਣ ਗਈਆਂ ਮਾਂ-ਧੀਆਂ ਨਾਲ ਵਾਪਰਿਆ ਸੜਕ ਹਾ.ਦਸਾ, ਵੱਡੀ ਧੀ ਦੀ ਮੌ.ਤ, ਮਾਂ ਤੇ ਛੋਟੀ ਧੀ ਜ਼ਖਮੀ
ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨਗਰ ਨਿਵਾਸੀਆਂ ਨੇ ਦੱਸਿਆ ਕੀ ਬੜੇ ਹੀ ਦੁੱਖ ਦਰਦ ਦਾ ਸਮਾਚਾਰ ਹੈ ਕਿ ਇੱਕ ਬੱਚਾ ਜਿਸ ਦਾ ਨਾਮ ਗੌਰਵ ਰੌਲੀ ਪੁੱਤਰ ਯਗੇਸ਼ ਰੌਲੀ ਦਾ ਰਾਤ ਐਕਸੀਡੈਂਟ ਹੋਣ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ ਜਿਸ ਦੀ ਉਮਰ 22 ਸਾਲ ਹੈ ਕਿ ਅਤੇ ਉਹਨਾਂ ਨੇ ਦੱਸਿਆ ਹੈ ਕਿ ਜਿਸ ਦਾ ਸੰਸਕਾਰ ਅੱਜ ਦੁਪਹਿਰ ਕਰੀਬ 1 ਵਜੇ ਪੱਤੀ ਰਾਵਲ ਕੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: