ਬੰਗਲਾਦੇਸ਼ ਵਿੱਚ ਰਾਜਨੀਤਿਕ ਅਸਥਿਰਤਾ ਕਾਰਨ ਮਹਿਲਾ ਟੀ-20 ਵਿਸ਼ਵ ਕੱਪ ਬੰਗਲਾਦੇਸ਼ ਤੋਂ ਸ਼ਿਫਟ ਕਰ ਦਿੱਤਾ ਗਿਆ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ, ਹਾਲਾਂਕਿ ਮੇਜ਼ਬਾਨੀ ਬੰਗਲਾਦੇਸ਼ ਦੇ ਹੀ ਕੋਲ ਹੈ। 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਟੂਰਨਾਮੈਂਟ ਦੇ ਮੁਕਾਬਲੇ UAE ਦੇ ਦੁਬਈ ਇੰਟਰਨੈਸ਼ਨਲ ਤੇ ਸ਼ਾਰਜਾਹ ਦੇ ਮੈਦਾਨ ‘ਤੇ ਖੇਡੇ ਜਾਣਗੇ। ICC ਦੇ ਮੁੱਖ ਕਾਰਜਕਾਰੀ ਜਿਓਫ ਐਲਾਰਡਿਸ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰਨਾ ਸ਼ਰਮ ਦੀ ਗੱਲ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਇੱਕ ਯਾਦਗਾਰ ਆਇਜਨ ਕਰ ਸਕਦਾ ਸੀ। ਸ਼੍ਰੀਲੰਕਾ ਤੇ ਜ਼ਿੰਬਾਬਵੇ ਕ੍ਰਿਕਟ ਬੋਰਡ ਨੇ ਵੀ ਟੂਰਨਾਮੈਂਟ ਆਪਣੇ ਇੱਥੇ ਕਰਵਾਉਣ ਵਿੱਚ ਦਿਲਚਸਪੀ ਦਿਖਾਈ ਸੀ, ਪਰ ਕੌਂਸਲ ਨੇ ਮੁਕਾਬਲੇ UAE ਵਿੱਚ ਕਰਵਾਉਣ ਦਾ ਫੈਸਲਾ ਲਿਆ।
UAE ਪਹਿਲਾਂ ਵੀ ਟੀ-20 ਵਿਸ਼ਵ ਕੱਪ ਦਾ ਆਯੋਜਨ ਕਰ ਚੁੱਕਿਆ ਹੈ। ਸਾਲ 2021 ਵਿੱਚ ਕੋਰੋਨਾ ਕਾਰਨ ਭਾਰਤ ਵਿੱਚ ਹੋਣ ਵਾਲੇ ਪੁਰਸ਼ ਟੀ-20 ਵਿਸ਼ਵ ਕੱਪ UAE ਵਿੱਚ ਕਰਵਾਇਆ ਗਿਆ ਸੀ, ਹਾਲਾਂਕਿ ਇਸਦੀ ਮੇਜ਼ਬਾਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਕੋਲ ਹੀ ਸੀ। ICC ਨੇ BCCI ਨੂੰ ਟੂਰਨਾਮੈਂਟ ਹੋਸਟ ਕਰਨ ਦੇ ਲਈ ਪ੍ਰਸਤਾਵ ਦਿੱਤਾ ਸੀ, ਪਰ ਭਾਰਤੀ ਬੋਰਡ ਨੇ ICC ਦਾ ਪ੍ਰਸਤਾਵ ਇਹ ਕਹਿ ਕੇ ਖਾਰਜ ਕਰ ਦਿੱਤਾ ਸੀ ਕਿ ਅਸੀਂ ਇਹ ਸੰਕੇਤ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਲਗਾਤਾਰ ਆਪਣੇ ਹੀ ਘਰ ਵਿੱਚ ਵਿਸ਼ਵ ਕੱਪ ਕਰਵਾਉਣਾ ਚਾਹੁੰਦੇ ਹਾਂ। BCCI ਦੇ ਸੇਕ੍ਰੇਟਰੀ ਜੈ ਸ਼ਾਹ ਨੇ ਦੱਸਿਆ ਸੀ ਕਿ ਭਾਰਤ ਅਗਲੇ ਸਾਲ 2025 ਵਿੱਚ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।
ਦੱਸ ਦੇਈਏ ਕਿ ਬੰਗਲਾਦੇਸ਼ ਵਿੱਚ ਮਹਿਲਾ ਟੀ-20 ਵਿਸ਼ਵ ਕੱਪ 3 ਤੋਂ 20 ਅਕਤੂਬਰ ਤੱਕ ਖੇਡਿਆ ਜਾਣਾ ਹੈ। ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। 18 ਦਿਨਾਂ ਵਿੱਚ 23 ਮੈਚ ਆਯੋਜਿਤ ਕੀਤੇ ਜਾਣਗੇ। ਭਾਰਤ ਗਰੁੱਪ A ਵਿੱਚ 6 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦੇ ਨਾਲ ਹੈ। ਇਸਦੇ ਇਲਾਵਾ ਇਸ ਗਰੁੱਪ ਵਿੱਚ ਪਾਕਿਸਤਾਨ, ਨਿਊਜ਼ੀਲੈਂਡ ਤੇ ਕੁਆਲੀਫਾਇਰ ਤੋਂ ਆਈ ਇੱਕ ਟੀਮ ਸ਼ਾਮਿਲ ਹੈ। ਉੱਥੇ ਹੀ ਮੇਜ਼ਬਾਨ ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਤੇ ਕੁਆਲੀਫਾਇਰ-2 ਟੀਮ ਗਰੁੱਪ-ਬੀ ਵਿੱਚ ਹੈ।
ਇਸ ਗਰੁੱਪ ਦੇ ਸਾਰੇ ਮੈਚ ਢਾਕਾ ਵਿੱਚ ਖੇਡੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: