ਪਰਲ ਗਰੁੱਪ ਕੰਪਨੀ ਦੇ ਨਿਵੇਸ਼ਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਪਰਲ ਗਰੁੱਪ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧੀ ਬਰਿੰਦਰ ਕੌਰ ਭੰਗੂ ਨੇ ਵੱਡਾ ਐਲਾਨ ਕੀਤਾ ਹੈ। ਬਰਿੰਦਰ ਕੌਰ ਨੇ ਨੋਟਿਸ ਕੱਢ ਕੇ ਸੂਚਿਤ ਕੀਤਾ ਹੈ ਕਿ ਉਹ ਪਰਲਜ਼ ਗਰੁਪ ਦੇ ਹਰ ਨਿਵੇਸ਼ਕ ਨੂੰ ਪੈਸੇ ਵਾਪਸ ਕਰਨਗੇ।
ਨੋਟਿਸ ਵਿਚ ਉਨ੍ਹਾਂ ਆਖਿਆ ਹੈ ਕਿ ਉਹ ਸਭ ਨੂੰ ਸੂਚਿਤ ਕਰਦੇ ਹਨ ਕਿ ਨਿਰਮਲ ਸਿੰਘ ਭੰਗੂ ਪਰਲਜ਼ ਗਰੁੱਪ ਦੇ ਹਰ ਨਿਵੇਸ਼ਕ ਦੇ ਪੈਸੇ ਵਾਪਸ ਕਰਨ ਦੇ ਇੱਕੋ-ਇਕ, ਅਟੱਲ ਸੁਫਨੇ ਪ੍ਰਤੀ ਪ੍ਰਤੀਬੱਧ ਸਨ। ਪੀ. ਏ. ਸੀ. ਐੱਲ ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਸੰਬੰਧੀ ਮਾਮਲਿਆਂ ਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਲੋਂ ਪੀ. ਏ. ਸੀ. ਐੱਲ. ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਬਕਾਇਦਾ ਦੋ ਕਮੇਟੀਆਂ (ਲੋਢਾ ਕਮੇਟੀ ਅਤੇ ਵਿਸ਼ੇਸ਼ ਕਮੇਟੀ) ਦਾ ਵੀ ਗਠਨ ਕੀਤਾ ਹੈ।
ਪਰਲਜ਼ ਗਰੁਪ ਪਰਿਵਾਰ ਵਲੋਂ ਅਤੇ ਆਪਣੇ ਪਿਤਾ ਦੇ ਮਾਣ ਸਤਿਕਾਰ ਵਿਚ ਮੈਂ ਤੁਹਾਨੂੰ ਸਭ ਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਪਰਲਜ਼ ਗਰੁਪ ਦੇ ਹਰ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਸੰਬੰਧੀ ਨਿਆਇਕ ਅਤੇ ਅਰਧ ਨਿਆਇਕ ਅਥਾਰਟੀਜ਼ ਨੂੰ ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ। ਮੈਂ ਓਨੀ ਦੇਰ ਤਕ ਚੈਨ ਨਾਲ ਨਹੀਂ ਬੈਠਾਂਗੀ ਜਿੰਨੀ ਦੇਰ ਤਕ ਮੇਰੇ ਪਿਤਾ ਜੀ ਦਾ ਸੁਫਨਾ ਜਿਸ ਸੁਫਨੇ ਲਈ ਉਹ ਜਿਊਂਦੇ ਸਨ ਅਤੇ ਜਿਸ ਲਈ ਪ੍ਰਾਣ ਤਿਆਗੇ ਸਾਕਾਰ ਨਹੀਂ ਹੋ ਜਾਂਦਾ। ਪੀ. ਏ. ਸੀ. ਐੱਲ. ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਹਰ ਨਿਵੇਸ਼ਕ ਨੂੰ ਉਹ ਯਕੀਨ ਦਿਵਾਉਂਦੀ ਹੈ ਕਿ ਸਾਰਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਉਹ ਓਨੀ ਦੇਰ ਤਕ ਇਸ ਕੰਮ ਵਿਚ ਲੱਗੀ ਰਹੇਗੀ ਜਦੋਂ ਤਕ ਸਭ ਦੇ ਪੈਸੇ ਵਾਪਸ ਨਹੀਂ ਹੋ ਜਾਂਦੇ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ ਦੀ ਬੱਸ ਨੇ ਸੜਕ ਕਿਨਾਰੇ ਖੜੇ ਕਈ ਵਾਹਨਾਂ ਨੂੰ ਮਾ.ਰੀ ਟੱ.ਕਰ, ਜਾ.ਨੀ ਨੁਕਸਾਨ ਤੋਂ ਰਿਹਾ ਬਚਾਅ
ਦੱਸ ਦਈਏ ਕਿ ਰੋਪੜ ਨੇੜੇ ਚਮਕੌਰ ਸਾਹਿਬ ਦੇ ਪਿੰਡ ਅਟਾਰੀ ਦਾ ਨਿਰਮਲ ਭੰਗੂ, ਜਿਸ ਨੇ ਇਕ ਦੋਧੀ ਵਜੋਂ ਕੰਮ ਸ਼ੁਰੂ ਕਰਕੇ 1.83 ਲੱਖ ਕਰੋੜ ਰੁਪਏ ਦੀ ਟਰਨਓਵਰ ਵਾਲੀ ਪਰਲਜ਼ ਗਰੁੱਪ ਆਫ਼ ਕੰਪਨੀਜ਼ ਦਾ ਸਾਮਰਾਜ ਚਲਾਇਆ। ਭੰਗੂ ਦੀਆਂ ਚਿੱਟ ਫੰਡ ਸਕੀਮਾਂ ਜ਼ਰੀਏ 5.5 ਕਰੋੜ ਤੋਂ ਵੱਧ ਨਿਵੇਸ਼ਕਾਰਾਂ ਤੋਂ ਕਰੀਬ 45,000 ਕਰੋੜ ਰੁਪਏ (ਨਿਵੇਸ਼ਕਾਂ ਮੁਤਾਬਕ 60,000 ਕਰੋੜ) ਦੀ ਠੱਗੀ ਮਾਰੀ ਗਈ। ਹੁਣ ਤੱਕ 21 ਲੱਖ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਰਾਸ਼ੀ ਵਾਪਸ ਮਿਲ ਚੁੱਕੀ ਹੈ।
ਪਰਲਜ਼ ਗਰੁੱਪ ਦੀਆਂ ਜਾਮ ਕੀਤੀਆਂ ਜਾਇਦਾਦਾਂ ਵੇਚ ਕੇ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਮੋੜਨ ਲਈ 2015 ਵਿਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਸਟਿਸ ਲੋਧਾ ਕਮੇਟੀ ਬਣਾਈ ਗਈ ਸੀ। ਸਾਲ 2011 ਵਿਚ ਉਸ ਦੇ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਦੀਆਂ ਦੋ ਧੀਆਂ ਹਨ, ਜੋ ਆਸਟਰੇਲੀਆ ਰਹਿੰਦੀਆਂ ਹਨ। ਭੰਗੂ 2016 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸੀ ਤੇ ਸਿਹਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਭੰਗੂ ਦੀ ਪਤਨੀ ਪ੍ਰੇਮ ਕੌਰ ਵੀ ਜੇਲ੍ਹ ਵਿਚ ਹੈ। ਦਿੱਲੀ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: