ਤਰਨਤਾਰਨ ਪੁਲਿਸ ਨੇ ਕੇਂਦਰੀ ਏਜੰਸੀ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ 4 ਲੱਖ ਰੁਪਏ ਤੋਂ ਵੱਧ ਹਵਾਲਾ ਪੈਸੇ ਵੀ ਜ਼ਬਤ ਕੀਤੇ ਗਏ ਹਨ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ।

Tarn Taran police recovered
DGP ਨੇ ਆਪਣੇ ਐਕਸ (ਪਹਿਲਾਂ ਟਵੀਟਰ) ‘ਤੇ ਪੋਸਟ ‘ਚ ਲਿਖਿਆ ਕਿ ਤਰਨਤਾਰਨ ਪੁਲਿਸ ਨੇ ਕੇਂਦਰੀ ਏਜੰਸੀ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ 4 Glock-19 ਪਿਸਤੌਲ ਬਰਾਮਦ ਕੀਤਾ ਹੈ, ਜਿਸ ‘ਚੋਂ ਇੱਕ ਪਿਸਤੌਲ ‘ਤੇ “ਨਾਟੋ ਆਰਮੀ ਲਈ ਬਣੀ” ਛਪਿਆ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਪੁਲਿਸ ਨੇ 4 ਮੈਗਜ਼ੀਨ, 7 ਕਾਰਤੂਸ ਅਤੇ 4.8 ਲੱਖ ਰੁਪਏ ਹਵਾਲਾ ਪੈਸਾ ਵੀ ਜ਼ਬਤ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਬੇਕਰੀ ਮਾਲਕ ਤੇ ਫਾ.ਇਰਿੰ.ਗ ਕਰਨ ਵਾਲੇ 2 ਦੋਸ਼ੀ ਕਾਬੂ, ਮੋਗਾ ਪੁਲਿਸ ਨੇ ਐ.ਨਕਾਊਂ.ਟਰ ਮਗਰੋਂ ਫੜਿਆ
ਉਨ੍ਹਾਂ ਅੱਗੇ ਲਿਖਿਆ- ਦੋਸ਼ੀ ਹਰਪ੍ਰੀਤ ਸਿੰਘ ਦੇ ਪਾਕਿਸਤਾਨ ਅਧਾਰਿਤ ਸਮੱਗਲਰ ਨਾਲ ਸਬੰਧ ਹਨ। ਪੁਲਿਸ ਵੱਲੋਂ ਦੋਸ਼ੀ ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕੇਜ ਸਥਾਪਤ ਕਰਨ ਲਈ ਜਾਂਚ ਜਾਰੀ ਹੈ। DGP ਨੇ ਕਿਹਾ ਕਿ ਪੰਜਾਬ ਪੁਲਿਸ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ।
ਵੀਡੀਓ ਲਈ ਕਲਿੱਕ ਕਰੋ -:
























