ਪੈਰਿਸ ਪੈਰਾਲੰਪਿਕ 2024 ‘ਚ ਭਾਰਤੀ ਪੈਰਾਥਲੀਟ ਨੇ 7 ਦਿਨਾਂ ਦੇ ਅੰਦਰ ਹੀ ਅਜਿਹਾ ਕਾਰਨਾਮਾ ਕਰ ਲਿਆ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਦਰਅਸਲ ਪੈਰਿਸ ‘ਚ 21 ਤਮਗਿਆਂ ਦੇ ਅੰਕੜੇ ਨੂੰ ਛੂਹ ਕੇ ਭਾਰਤ ਨੇ ਇਕ ਪੈਰਾਲੰਪਿਕ ਖੇਡਾਂ ‘ਚ ਸਭ ਤੋਂ ਜ਼ਿਆਦਾ ਤਮਗੇ ਜਿੱਤਣ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਭਾਰਤ ਦੇ ਖਾਤੇ ‘ਚ ਹੁਣ ਕੁੱਲ 21 ਮੈਡਲ ਹਨ। ਇਨ੍ਹਾਂ ਵਿੱਚ 3 ਸੋਨ ਤਗਮੇ, 8 ਚਾਂਦੀ ਦੇ ਤਗਮੇ ਅਤੇ 10 ਕਾਂਸੀ ਦੇ ਤਗਮੇ ਸ਼ਾਮਲ ਹਨ।
ਪੈਰਿਸ ਤੋਂ ਪਹਿਲਾਂ ਭਾਰਤ ਨੇ ਟੋਕੀਓ 2020 ਵਿੱਚ ਪੈਰਾਲੰਪਿਕ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਬਣਾਇਆ ਸੀ। ਭਾਰਤ ਨੇ ਟੋਕੀਓ ਪੈਰਾਲੰਪਿਕ ਵਿੱਚ ਕੁੱਲ 19 ਤਗਮੇ ਜਿੱਤੇ ਸਨ। ਪਰ ਹੁਣ ਪੈਰਿਸ ਵਿੱਚ ਪਹਿਲੇ 6 ਦਿਨਾਂ ਵਿੱਚ ਹੀ ਭਾਰਤੀ ਪੈਰਾਥਲੀਟਾਂ ਨੇ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਦਾ ਰਿਕਾਰਡ ਤੋੜ ਦਿੱਤਾ ਹੈ।
ਪੈਰਿਸ ਪੈਰਾਲੰਪਿਕ ਵਿੱਚ ਭਾਰਤ ਨੇ ਹੁਣ ਤੱਕ 5 ਖੇਡਾਂ ਵਿੱਚ ਤਗਮੇ ਜਿੱਤੇ ਹਨ ਇਨ੍ਹਾਂ ਵਿੱਚੋਂ ਸਭ ਤੋਂ ਵੱਧ 10 ਮੈਡਲ ਐਥਲੈਟਿਕਸ ਵਿੱਚੋਂ ਆਏ ਹਨ। ਇਸ ਦੇ ਨਾਲ ਹੀ ਬੈਡਮਿੰਟਨ ‘ਚ 5 ਮੈਡਲ ਅਤੇ ਸ਼ੂਟਿੰਗ ‘ਚ 4 ਮੈਡਲ ਆਏ ਹਨ। ਇੱਕ ਤਮਗਾ ਤੀਰਅੰਦਾਜ਼ੀ ਵਿੱਚ ਆਇਆ ਹੈ। ਇੱਕ ਤਮਗਾ ਸ਼ਾਟ ਪੁਟ ਈਵੈਂਟ ਵਿੱਚ ਆਇਆ ਹੈ। ਸਚਿਨ ਸਰਜੇਰਾਓ ਖਿਲਾਰੀ ਨੇ 4 ਸਤੰਬਰ ਯਾਨੀ ਸੱਤਵੇਂ ਦਿਨ ਪੁਰਸ਼ਾਂ ਦੇ F46 ਸ਼ਾਟ ਪੁਟ ਈਵੈਂਟ ਵਿੱਚ 16.32 ਮੀਟਰ ਦੀ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਨੇ 3 ਸਤੰਬਰ ਯਾਨੀ ਛੇਵੇਂ ਦਿਨ 5 ਤਗਮੇ ਜਿੱਤੇ। ਦੀਪਤੀ ਜੀਵਨਜੀ, ਸ਼ਰਦ ਕੁਮਾਰ, ਮਰਿਯੱਪਨ ਥੰਗਾਵੇਲੂ, ਅਜੀਤ ਸਿੰਘ ਅਤੇ ਸੁੰਦਰ ਗੁਰਜਰ ਨੇ ਇਹ ਤਗਮੇ ਜਿੱਤੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇਵੇਂ ਦਿਨ ਤਗਮੇ ਜਿੱਤਣ ਵਾਲੇ ਐਥਲੀਟਾਂ ਨੂੰ ਵਧਾਈ ਦਿੱਤੀ। ਦੀਪਤੀ ਦੇ ਕਾਂਸੀ ਦਾ ਤਗਮਾ ਜਿੱਤਣ ‘ਤੇ ਉਨ੍ਹਾਂ ਨੇ ਆਪਣੇ ਐਕਸ (ਪਹਿਲਾਂ ਟਵੀਟਰ) ‘ਤੇ ਲਿਖਿਆ ਉਹ ਅਣਗਿਣਤ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਉਸ ਦੀ ਪ੍ਰਤਿਭਾ ਅਤੇ ਦ੍ਰਿੜਤਾ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਨੇ ਕਈ ਐਥਲੀਟਾਂ ਨੂੰ ਫ਼ੋਨ ‘ਤੇ ਵਧਾਈ ਵੀ ਦਿੱਤੀ।
ਇਹ ਵੀ ਪੜ੍ਹੋ : 96 ਦਿਨ ਦਾ ਵਰਤ ਰੱਖ ਕੇ KBC ‘ਚ ਪਹੁੰਚਿਆ ਮੋਗਾ ਦਾ ਨੌਜਵਾਨ, ਜਿੱਤੇ 12,50,000 ਰੁਪਏ
ਪੈਰਾਲੰਪਿਕ 2024 ਵਿੱਚ ਇਨ੍ਹਾਂ ਨੇ ਜਿੱਤੇ ਤਗਮੇ:-
ਨੰਬਰ | ਖਿਡਾਰੀ ਦਾ ਨਾਮ | ਮੈਡਲ | ਖੇਡ |
1. | ਅਵਨੀ ਲੇਖਰਾ | ਗੋਲਡ ਮੈਡਲ | ਸ਼ੂਟਿੰਗ |
2. | ਮੋਨਾ ਅਗਰਵਾਲ | ਕਾਂਸੀ ਦਾ ਤਗਮਾ | ਸ਼ੂਟਿੰਗ |
3. | ਪ੍ਰੀਤੀ ਪਾਲ | ਕਾਂਸੀ ਦਾ ਤਗਮਾ | ਅਥਲੈਟਿਕਸ |
4. | ਮਨੀਸ਼ ਨਰਵਾਲ | ਸਿਲਵਰ ਮੈਡਲ | ਸ਼ੂਟਿੰਗ |
5. | ਰੁਬੀਨਾ ਫਰਾਂਸਿਸ | ਕਾਂਸੀ ਦਾ ਤਗਮਾ | ਨਿਸ਼ਾਨੇਬਾਜ਼ੀ |
6. | ਪ੍ਰੀਤੀ ਪਾਲ | ਕਾਂਸੀ ਦਾ ਤਗਮਾ | ਅਥਲੈਟਿਕਸ |
7. | ਨਿਸ਼ਾਦ ਕੁਮਾਰ | ਸਿਲਵਰ ਮੈਡਲ | ਅਥਲੈਟਿਕਸ |
8. | ਯੋਗੇਸ਼ ਕਥੁਨੀਆ | ਸਿਲਵਰ ਮੈਡਲ | ਅਥਲੈਟਿਕਸ |
9. | ਨਿਤੀਸ਼ ਕੁਮਾਰ | ਗੋਲਡ ਮੈਡਲ | ਬੈਡਮਿੰਟਨ |
10. | ਮਨੀਸ਼ਾ ਰਾਮਦਾਸ | ਕਾਂਸੀ ਦਾ ਤਗਮਾ | ਬੈਡਮਿੰਟਨ |
11. | ਤੁਲਸੀਮਤੀ ਮੁਰੁਗੇਸਨ | ਚਾਂਦੀ ਦਾ ਤਗਮਾ | ਬੈਡਮਿੰਟਨ |
12. | ਸੁਹਾਸ ਐਲ.ਵਾਈ. | ਚਾਂਦੀ ਦਾ ਤਗਮਾ | ਬੈਡਮਿੰਟਨ |
13. | ਰਾਕੇਸ਼ ਕੁਮਾਰ/ਸ਼ੀਤਲ ਦੇਵੀ | ਕਾਂਸੀ ਦਾ ਤਗਮਾ | ਸ਼ੂਟਿੰਗ |
14. | ਸੁਮਿਤ ਅੰਤਿਲ | ਗੋਲਡ ਮੈਡਲ | ਅਥਲੈਟਿਕਸ |
15. | ਨਿਤਿਆ ਸ਼੍ਰੀ ਸਿਵਨ | ਕਾਂਸੀ ਦਾ ਤਗਮਾ | ਬੈਡਮਿੰਟਨ |
16. | ਦੀਪਤੀ ਜੀਵਨਜੀ | ਕਾਂਸੀ ਦਾ ਤਗਮਾ | ਅਥਲੈਟਿਕਸ |
17. | ਅਜੀਤ ਸਿੰਘ | ਸਿਲਵਰ ਮੈਡਲ | ਅਥਲੈਟਿਕਸ |
18. | ਸੁੰਦਰ ਸਿੰਘ ਗੁਰਜਰ | ਕਾਂਸੀ ਦਾ ਤਗਮਾ | ਅਥਲੈਟਿਕਸ |
19. | ਸ਼ਰਦ ਕੁਮਾਰ | ਸਿਲਵਰ ਮੈਡਲ | ਅਥਲੈਟਿਕਸ |
20. | ਮਰਿਯੱਪਨ ਥੰਗਾਵੇਲੂ | ਕਾਂਸੀ ਦਾ ਤਗਮਾ | ਅਥਲੈਟਿਕਸ |
ਵੀਡੀਓ ਲਈ ਕਲਿੱਕ ਕਰੋ -: