ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਸੀਜ਼ਨ ਦਾ ਫਾਈਨਲ ਮੈਚ ਅਗਲੇ ਸਾਲ ਲਾਰਡਸ ਸਟੇਡੀਅਮ ਵਿੱਚ 11 ਤੋਂ 15 ਜੂਨ ਤੱਕ ਖੇਡਿਆ ਜਾਵੇਗਾ। ICC ਨੇ ਖ਼ਿਤਾਬੀ ਮੁਕਾਬਲੇ ਦੀ ਤਾਰੀਕ ਤੇ ਜਗ੍ਹਾ ਦਾ ਐਲਾਨ ਕੀਤਾ ਹੈ। 16 ਜੂਨ ਨੂੰ ਰਿਜ਼ਰਵ ਡੇਅ ਦੇ ਤੌਰ ‘ਤੇ ਰੱਖਿਆ ਗਿਆ ਹੈ। ਲੰਡਨ ਦਾ ਲਾਰਡਜ਼ ਸਟੇਡੀਅਮ ਪਹਿਲੀ ਵਾਰ WTC ਫਾਈਨਲ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਫਾਈਨਲ ਪੁਆਇੰਟ ਟੇਬਲ ਦੀਆਂ ਟਾਪ-2 ਟੀਮਾਂ ਦੇ ਵਿਚਾਲੇ ਹੋਵੇਗਾ। ਫਿਲਹਾਲ ਭਾਰਤੀ ਟੀਮ 68.52 ਫ਼ੀਸਦੀ ਨਾਲ ਟੇਬਲ ਵਿੱਚ ਟਾਪ ‘ਤੇ ਹੈ, ਜਦਕਿ ਆਸਟ੍ਰੇਲੀਆ 62.50% ਨਾਲ ਦੂਜੇ ਸਥਾਨ ‘ਤੇ ਹੈ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ ਵਿੱਚ ਭਾਰਤ ਹੁਣ ਪਹਿਲੇ ਸਥਾਨ ‘ਤੇ ਹੈ। ਭਾਰਤ 69.52 ਫ਼ੀਸਦੀ ਨਾਲਾਪਹਿਲੇ ਨੰਬਰ ‘ਤੇ ਜਦਕਿ ਆਸਟ੍ਰੇਲੀਆ 62.50% ਨਾਲ ਦੂਜੇ ਨੰਬਰ ‘ਤੇ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਦੇ ਖਿਲਾਫ਼ ਟੈਸਟ ਸੀਰੀਜ਼ ਜਿੱਤ ਕੇ ਇਸ WTC ਸਾਈਕਲ ਵਿੱਚ ਤੀਜੀ ਜਿੱਤ ਦਰਜ ਕੀਤੀ ਹੈ। ਟੀਮ ਦੇ ਹੁਣ 6 ਟੈਸਟ ਵਿੱਚ 3 ਜਿੱਤ ਤੇ 3 ਹਾਰ ਨਾਲ 33 ਪੁਆਇੰਟ ਹਨ। ਟੀਮ ਹੁਣ ਵੈਸਟਇੰਡੀਜ਼, ਪਾਕਿਸਤਾਨ ਤੇ ਸ਼੍ਰੀਲੰਕਾ ਤੋਂ ਅੱਗੇ ਨਿਕਲ ਚੁੱਕੀ ਹੈ। ਸ਼੍ਰੀਲੰਕਾ 33.33% ਪੁਆਇੰਟ ਨਾਲ 7ਵੇਂ, ਪਾਕਿਸਤਾਨ 22.22% ਪੁਆਇੰਟ ਨਾਲ 8ਵੇਂ ਤੇ ਵੈਸਟਇੰਡੀਜ਼ 18.52% ਪੁਆਇੰਟ ਨਾਲ 9ਵੇਂ ਨੰਬਰ ‘ਤੇ ਹੈ।
ਇਹ ਵੀ ਪੜ੍ਹੋ: ਘਰ ‘ਚ ਵਿਛੇ ਸੱਥਰ: ਸੜਕ ਹਾਦਸੇ ‘ਚ ਜਵਾਨ ਪੁੱਤ ਦੀ ਹੋਈ ਮੌਤ, ਕੁਝ ਮਿੰਟਾਂ ਮਗਰੋਂ ਮਾਂ ਨੇ ਵੀ ਤੋੜਿਆ ਦਮ
ਦੱਸ ਦੇਈਏ ਕਿ ਭਾਰਤੀ ਟੀਮ ਟੈਸਟ ਚੈਂਪੀਅਨਸ਼ਿਪ ਦੇ ਦੋਵੇਂ ਫਾਈਐਲ ਮੁਕਾਬਲਿਆਂ ਵਿੱਚ ਪਹੁੰਚੀ ਹੈ। ਹਾਲਾਂਕਿ ਟੀਮ ਨੂੰ ਦੋਵੇਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। 2021 ਵਿੱਚ ਕਹਿੰਦੇ ਗਏ ਫਾਈਨਲ ਮੈਚ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਹਰਾਇਆ ਸੀ, ਜਦਕਿ 2023 ਵਿੱਚ ਆਸਟ੍ਰੇਲੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ 209 ਦੌੜਾਂ ਨਾਲ ਹਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: