ਦੇਸ਼ ਵਿੱਚ ਕਰੋੜਾਂ ਦਿਲਾਂ ‘ਰੇ ਰਾਜ ਕਰਨ ਵਾਲੀਆਂ ਹਸਤੀਆਂ ਨਾ ਸਿਰਫ਼ ਬੰਪਰ ਕਮਾਈ ਦੇ ਮਾਮਲੇ ਵਿੱਚ ਅੱਗੇ ਹੈ, ਬਲਕਿ ਦੇਸ਼ ਦਾ ਖਜ਼ਾਨਾ ਭਰਨ ਵਿੱਚ ਵਿੱਚ ਅੱਗੇ ਹਨ। ਇਸ ਮਸ਼ਹੂਰ ਹਸਤੀਆਂ ਚਾਲੇ ਖੇਡ ਨਾਲ ਜੁੜੀਆਂ ਹੋਣ ਜਾਂ ਮਨੋਰੰਜਨ ਦੀ ਦੁਨੀਆ ਨਾਲ, ਸਾਰਿਆਂ ਨੇ ਇਨਕਮ ਟੈਕਸ ਭਰਨ ਵਿੱਚ ਪੂਰਾ ਯੋਗਦਾਨ ਦਿੱਤਾ ਹੈ। ਹਾਲ ਹੀ ਵਿੱਚ ਇਨਕਮ ਟੈਕਸ ਭਰਨ ਵਾਲੀਆਂ ਹਸਤੀਆਂ ਦੀ ਸੂਚੀ ਵਿੱਚ ਬਾਲੀਵੁੱਡ ਦੇ ਬਾਦਸ਼ਾਹ ਸਭ ਤੋਂ ਅੱਗੇ ਹਨ। ਫਾਰਚੂਨ ਇੰਡੀਆ ਵੱਲੋਂ ਜਾਰੀ ਇਸ ਲਿਸਟ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਦੂਜੇ ਸਥਾਨ ‘ਤੇ ਕਾਬਜ ਹਸਤੀ ਦਾ ਹੈ। ਉੱਥੇ ਹੀ ਕ੍ਰਿਕਟ ਦੇ ਕਿੰਗ ਕੋਹਲੀ ਨੇ ਵੀ ਖਜ਼ਾਨਾ ਭਰਨ ਵਿੱਚ ਬੰਪਰ ਯੋਗਦਾਨ ਦਿੱਤਾ ਹੈ ।
ਫਾਰਚੂਨ ਇੰਡੀਆ ਮੁਤਾਬਕ ਦੇਸ਼ ਵਿੱਚ ਸੇਲਿਬ੍ਰਿਟੀਜ ਦੇ ਵਿਚਾਲੇ ਸਭ ਤੋਂ ਜ਼ਿਆਦਾ ਟੈਕਸ ਭਰਨ ਵਾਲਿਆਂ ਵਿੱਚ ਸ਼ਾਹਰੁਖ ਖ਼ਾਨ ਨੰਬਰ ਇੱਕ ‘ਤੇ ਹਨ। ਬਾਲੀਵੁੱਡ ਦੇ ਬਾਦਸ਼ਾਹ ਨੇ ਸਾਲ 2024 ਵਿੱਚ ਵਿੱਤੀ ਸਾਲ ਖਤਮ ਹੋਣ ‘ਤੇ ਸਭ ਤੋਂ ਜ਼ਿਆਦਾ ਟੈਕਸ ਭਰਿਆ ਹੈ। ਉਨ੍ਹਾਂ ਨੇ ਪਿਛਲੇ ਵਿੱਤੀ ਸਾਲ 92 ਕਰੋੜ ਰੁਪਏ ਦਾ ਟੈਕਸ ਭਰਿਆ ਹੈ। ਇਹ ਦੇਸ਼ ਦੇ ਕਿਸੇ ਵੀ ਸੇਲਿਬ੍ਰਿਟੀ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ: ਪੈਰਾਲੰਪਿਕ ‘ਚ ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਤੀਰਅੰਦਾਜ਼ੀ ‘ਚ ਭਾਰਤ ਨੂੰ ਦਿਵਾਇਆ ਪਹਿਲਾ ਸੋਨ ਤਗਮਾ
ਇਸ ਵਾਰ ਇਨਕਮ ਟੈਕਸ ਭਰਨ ਦੇ ਮਾਮਲੇ ਵਿੱਚ ਦੂਜੇ ਸਥਾਨ ‘ਤੇ ਪੂਰੇ ਬਾਲੀਵੁੱਡ ਨੂੰ ਪਿੱਛੇ ਛੱਡ ਕੇ ਸਾਊਥ ਦੇ ਸੁਪਰਸਟਾਰ ਥਲਪਤੀ ਵਿਜੇ ਕਾਬਜ ਹੋ ਗਏ ਹਨ। ਥਲਪਤੀ ਵਿਜੇ ਨੇ ਕੁੱਲ 80 ਕਰੋੜ ਰੁਪਏ ਦਾ ਇਨਕਮ ਟੈਕਸ ਚੁੱਕਿਆ ਹੈ। ਤੀਜੇ ਸਥਾਨ ‘ਤੇ ਬਾਲੀਵੁੱਡ ਦੇ ਦਬੰਗ ਯਾਨੀ ਕਿ ਸਲਮਾਨ ਖਾਨ ਕਾਬਿਜ ਹਨ। ਸਲਮਾਨ ਨੇ ਪਿਛਲੇ ਵਿੱਤੀ ਸਾਲ ਵਿੱਚ ਕੁੱਲ 75 ਕਰੋੜ ਰੁਪਏ ਦਾ ਟੈਕਸ ਚੁਕਾਇਆ ਹੈ। ਅਮਿਤਾਭ ਬਚਨ ਨੇ ਵੱਡੇ-ਵੱਡੇ ਦਿਗੱਜਾਂ ਨੂੰ ਪਿੱਛੇ ਛੱਡ ਕੇ ਟੈਕਸ ਚੁਕਾਉਣ ਦੇ ਮਾਮਲੇ ਵਿੱਚ ਚੌਥਾ ਸਥਾਨ ਹਾਸਿਲ ਕਰ ਲਿਆ ਹੈ। ਉਨ੍ਹਾਂ ਨੇ 71 ਕਰੋੜ ਰੁਪਏ ਦਾ ਟੈਕਸ ਚੁਕਾਇਆ ਹੈ। ਇਸ ਵਾਰ ਪੰਜਵੇਂ ਸਥਾਨ ‘ਤੇ ਕ੍ਰਿਕਟ ਕਿੰਗ ਕੋਹਲੀ ਦਾ ਨਾਮ ਹੈ। ਵਿਰਾਟ ਕੋਹਲੀ ਨੇ ਬੀਤੇ ਵਿੱਤੀ ਸਾਲ ਵਿੱਚ 66 ਕਰੋੜ ਦਾ ਟੈਕਸ ਚੁਕਾਇਆ ਹੈ।
ਦੱਸ ਦੇਈਏ ਕਿ ਜੇਕਰ ਇੱਥੇ ਸਭ ਤੋਂ ਵੱਧ ਟੈਕਸ ਦੇਣ ਵਾਲੇ ਟਾਪ-10 ਸੇਲੀਬ੍ਰਿਟੀਜ਼ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਸਿੰਘਮ ਯਾਨੀ ਕਿ ਅਜੇ ਦੇਵਗਨ 42 ਕਰੋੜ ਚੁਕਾ ਕੇ 6ਵੇਂ ਸਥਾਨ ‘ਤੇ ਪਹੁੰਚ ਗਏ ਹਨ। 7ਵੇਂ ਨੰਬਰ ‘ਤੇ ਮਾਹੀ ਯਾਨੀ ਕਿ ਧੋਨੀ ਹਨ, ਜਿਨ੍ਹਾਂ ਨੇ ਪਿਛਲੇ ਵਿੱਤੀ ਸਾਲ ਵਿੱਚ 38 ਕਰੋੜ ਰੁਪਏ ਟੈਕਸ ਚੁੱਕਿਆ। ਉੱਥੇ ਹੀ ਕ੍ਰਿਕਟ ਦਾ ਭਗਵਾਨ ਕਹੇ ਜਾਂਦੇ ਸਚਿਨ ਤੇਂਦੁਲਕਰ ਨੇ 28 ਕਰੋੜ ਰੁਪਏ ਦਾ ਟੈਕਸ ਚੁੱਕਿਆ ਤੇ 8ਵੇਂ ਸਥਾਨ ‘ਤੇ ਪਹੁੰਚ ਗਏ। ਰਿਤਿਕ ਰੋਸ਼ਨ ਨੇ ਵੀ 28 ਕਰੋੜ ਰੁਪਏ ਦਾ ਟੈਕਸ ਚੁਕਾਇਆ ਤੇ 9ਵੇਂ ਸਥਾਨ ‘ਤੇ ਕਾਬਿਜ ਰਹੇ। ਇਸ ਵਾਰ ਟਾਪ-10 ਵਿੱਚ ਕਾਮੇਡੀ ਕਿੰਗ ਕਪਿਲ ਸ਼ਰਮਾ ਵੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਨੇ ਵਿੱਤੀ ਸਾਲ 2024 ਵਿੱਚ 26 ਕਰੋੜ ਰੁਪਏ ਦਾ ਟੈਕਸ ਚੁਕਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: