ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨ ਟਰਾਫੀ 2024 ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਵੀਰਵਾਰ ਨੂੰ ਚੀਨ ਵਿੱਚ ਖੇਡੇ ਗਏ ਮੈਚ ਵਿੱਚ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ। ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ। ਭਾਰਤੀ ਟੀਮ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੀ ਹੈ। ਟੀਮ ਨੇ ਪਹਿਲੇ ਮੈਚ ਵਿੱਚ ਚੀਨ, ਦੂਜੇ ਵਿੱਚ ਜਾਪਾਨ ਤੇ ਤੀਜੇ ਵਿੱਚ ਮਲੇਸ਼ੀਆ ਨੂੰ ਹਰਾਇਆ ਸੀ। ਭਾਰਤੀ ਟੀਮ ਅਗਲਾ ਮੈਚ 14 ਸਤੰਬਰ ਨੂੰ ਪਾਕਿਸਤਾਨ ਖਿਲਾਫ਼ ਖੇਡੇਗੀ।
ਮੁਕਾਬਲੇ ਦਾ ਪਹਿਲਾ ਗੋਲ ਪਹਿਲੇ ਕੁਆਰਟਰ ਵਿੱਚ ਹੋਇਆ। ਭਾਰਤ ਦੇ ਲੈ ਅਰਾਇਜੀਤ ਸਿੰਘ ਹੁੰਦਲ ਨੇ 8ਵੇਂ ਮਿੰਟ ਵਿੱਚ ਗੋਲ ਕੀਤਾ। ਉਸ ਤੋਂ ਬਾਅਦ 9ਵੇਂ ਮਿੰਟ ਵਿੱਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰ ਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਕੋਰੀਆ ਦੇ ਯਾਂਗ ਜਿਹੁਨ ਨੇ 30ਵੇਂ ਮਿੰਟ ਵਿੱਚ ਗੋਲ ਕਰ ਕੇ ਬੜ੍ਹਤ ਨੂੰ ਘੱਟ ਕਰ ਦਿੱਤਾ। 43ਵੇਂ ਮਿੰਟ ਵਿੱਚ ਫਿਰ ਹਰਮਨਪ੍ਰੀਤ ਨੇ ਗੋਲ ਕੀਤਾ ਤੇ ਸਕੋਰ 3-1 ਕਰ ਦਿੱਤਾ।
ਇਹ ਵੀ ਪੜ੍ਹੋ: ਜੇਲ੍ਹ ‘ਚੋਂ ਬਾਹਰ ਆਉਣਗੇ ਅਰਵਿੰਦ ਕੇਜਰੀਵਾਲ ! CBI ਮਾਮਲੇ ‘ਚ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਦੌਰਾਨ ਆਪਣੇ 200 ਗੋਲ ਵੀ ਪੂਰੇ ਕਰ ਲਏ। ਉਨ੍ਹਾਂ ਨੇ ਮੈਚ ਦੇ ਨੌਵੇਂ ਮਿੰਟ ਵਿੱਚ ਗੋਲ ਕਰ ਕੇ ਕਰੀਅਰ ਦੇ 200 ਗੋਲ ਪੂਰੇ ਕੀਤੇ। ਉੱਥੇ ਹੀ 43ਵੇਂ ਮਿੰਟ ਵਬੀਚ ਉਨ੍ਹਾਂ ਨੇ ਕਰੀਅਰ ਦਾ 201ਵਾਂ ਗੋਲ ਕੀਤਾ। ਇੰਡੀਅਨ ਹਾਕੀ ਦੇ ਲਈ ਆਲ ਟਾਈਮ ਟਾਪ ਗੋਲ ਸਕੋਰਰ ਵਿੱਚ ਮੇਜਰ ਧਿਆਨਚੰਦ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਉਨ੍ਹਾਂ ਨੇ 570 ਗੋਲ ਕੀਤੇ ਹਨ, ਜਦਕਿ ਬਲਬੀਰ ਸਿੰਘ ਸੀਨੀਅਰ ਦੇ ਖਾਤੇ ਵਿੱਚ 246 ਗੋਲ ਦਰਜ ਹਨ। ਤੀਜੇ ਨੰਬਰ ‘ਤੇ ਹਰਮਨਪ੍ਰੀਤ ਸਿੰਘ ਪਹੁੰਚ ਗਏ ਹਨ, ਜਦਕਿ ਕੇਡੀ ਸਿੰਘ ਦੇ ਨਾਮ 175 ਗੋਲ ਦਰਜ ਹਨ। ਧਨਰਾਜ ਪਿੱਲੇ 170 ਗੋਲ ਦੇ ਨਾਲ ਪੰਜਵੇਂ ਨੰਬਰ ‘ਤੇ ਹਨ।
ਦੱਸ ਦੇਈਏ ਕਿ ਪੁਆਇੰਟ ਟੇਬਲ ‘ਤੇ ਭਾਰਤ ਏਸ਼ੀਅਨ ਚੈਂਪੀਅਨ ਟਰਾਫੀ ਦੇ ਪੁਆਇੰਟ ਟੇਬਲ ‘ਤੇ ਭਾਰਤ ਪਹਿਲੇ ਨੰਬਰ ‘ਤੇ ਹੈ। ਭਾਰਤ ਦੇ 4 ਮੈਚਾਂ ਵਿੱਚ 4 ਜਿੱਤਾਂ ਦੇ ਨਾਲ 12 ਅੰਕ ਹਨ। ਦੂਜੇ ਨੰਬਰ ‘ਤੇ ਪਾਕਿਸਤਾਨ ਹੈ। ਉਸਦੇ 3 ਮੈਚਾਂ ਵਿੱਚ 1 ਜਿੱਤ ਤੇ 2 ਡਰਾਅ ਦੇ ਨਾਲ 5 ਪੁਆਇੰਟ ਹਨ। ਭਾਰਤੀ ਟੀਮ ਅਗਲਾ ਮੈਚ 14 ਸਤੰਬਰ ਨੂੰ ਪਾਕਿਸਤਾਨ ਦੇ ਖਿਲਾਫ਼ ਖੇਡੇਗੀ। ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 17 ਸਤੰਬਰ ਨੂੰ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: