ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 7, ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ‘ਤੇ ਇੱਕ ਨਵਾਂ ਮੈਂਬਰ – ਇੱਕ ਬਛੜਾ ਪਹੁੰਚਿਆ ਹੈ, ਜਿਸ ਦਾ ਨਾਮ ‘ਦੀਪਜਯੋਤੀ’ ਰੱਖਿਆ ਗਿਆ ਹੈ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਜਾਣਕਾਰੀ ਦਿੱਤੀ ਕਿ 7, ਲੋਕ ਕਲਿਆਣ ਮਾਰਗ ‘ਤੇ ਸਥਿਤ ਪ੍ਰਧਾਨ ਮੰਤਰੀ ਰਿਹਾਇਸ਼ੀ ਕੰਪਲੈਕਸ ‘ਚ ‘ਮਾਤਾ ਗਾਂ’ ਨੇ ਇੱਕ ਬਛੜੇ ਨੂੰ ਜਨਮ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ‘ਤੇ ਬਛੜੇ ਨਾਲ ਸਮਾਂ ਬਿਤਾਉਣ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ।
ਮੋਦੀ ਨੇ ‘ਐਕਸ’ ‘ਤੇ ਲਿਖਿਆ, ”ਸਾਡੇ ਸ਼ਾਸਤਰਾਂ ‘ਚ ਕਿਹਾ ਗਿਆ ਹੈ- ‘ਗਾਵ: ਸਰਵਸੁਖ ਪ੍ਰਦਾ’। ਲੋਕ ਕਲਿਆਣ ਮਾਰਗ ‘ਤੇ ਪ੍ਰਧਾਨ ਮੰਤਰੀ ਆਵਾਸ ਪਰਿਵਾਰ ‘ਚ ਇਕ ਨਵੇਂ ਮੈਂਬਰ ਦਾ ਸ਼ੁਭ ਆਗਮਨ ਹੋਇਆ ਹੈ।” ਉਨ੍ਹਾਂ ਲਿਖਿਆ, ”ਪ੍ਰਧਾਨ ਮੰਤਰੀ ਆਵਾਸ ‘ਚ ਪਿਆਰੀ ਮਾਂ ਗਾਂ ਨੇ ‘ਨਵ ਵਤਸ’ ਨੂੰ ਜਨਮ ਦਿੱਤਾ ਹੈ। ਉਸ ਦੇ ਮੱਥੇ ‘ਤੇ ਪ੍ਰਕਾਸ਼ ਦਾ ਪ੍ਰਤੀਕ ਹੈ, ਇਸ ਲਈ ਮੈਂ ਇਸ ਦਾ ਨਾਂ ‘ਦੀਪਜਯੋਤੀ’ ਰੱਖਿਆ ਹੈ।
ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਮਗਰੋਂ ਹਨੂਮਾਨ ਮੰਦਿਰ ਪਹੁੰਚੇ CM ਅਰਵਿੰਦ ਕੇਜਰੀਵਾਲ, ਪਤਨੀ ਨਾਲ ਕੀਤੀ ਪੂਜਾ-ਅਰਚਨਾ
ਪ੍ਰਧਾਨ ਮੰਤਰੀ ਨੇ ਇੱਕ ਹੋਰ ਪੋਸਟ ਵਿੱਚ ਕਿਹਾ, “7, ਲੋਕ ਕਲਿਆਣ ਮਾਰਗ ਵਿੱਚ ਇੱਕ ਨਵਾਂ ਮੈਂਬਰ! ਦੀਪਜਯੋਤੀ ਸੱਚਮੁੱਚ ਬਹੁਤ ਪਿਆਰੀ ਹੈ।” ਪ੍ਰਧਾਨ ਮੰਤਰੀ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਆਪਣੀ ਰਿਹਾਇਸ਼ ‘ਤੇ ਬਛੜੇ ਨਾਲ ਸਮਾਂ ਬਿਤਾਉਂਦੇ ਹੋਏ ਦਿਖਾਈ ਦੇ ਰਹੇ ਹਨ। ‘ਐਕਸ’ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ ਪ੍ਰਧਾਨ ਮੰਤਰੀ ਬਛੜੇ ਨੂੰ ਆਪਣੇ ਨਿਵਾਸ ‘ਤੇ ਲੈ ਕੇ, ਗ੍ਰਹਿ ਮੰਦਰ ‘ਚ ਇਸ ਦੇ ਨਾਲ ਬੈਠ ਕੇ ਬਗੀਚੇ ‘ਚ ਲੈ ਜਾਂਦੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: