ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ OSD ਓਂਕਾਰ ਸਿੰਘ ਨੂੰ ਵੀ ਹਟਾ ਦਿੱਤਾ ਹੈ। ਜਾਣਕਾਰੀ ਅਨੁਸਾਰ ਓਂਕਾਰ ਸਿੰਘ ਪੰਜਾਬ ਮੰਡੀ ਬੋਰਡ ਵਿੱਚ ਕੰਟਰੈਕਟ ’ਤੇ ਸੀ। OSD ਓਂਕਾਰ ਸਿੰਘ ਨੂੰ ਅਹੁਦੇ ਤੋਂ ਹਟਾਉਂਦਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਓਂਕਾਰ ਸਿੰਘ ਨੂੰ OSD ਦੀ ਜ਼ਿੰਮੇਵਾਰੀ 31 ਅਗਸਤ 2022 ਨੂੰ ਸੌਂਪੀ ਗਈ ਸੀ।
OSD ਇੱਕ ਬਹੁਤ ਮਹੱਤਵਪੂਰਨ ਅਹੁਦਾ ਮੰਨਿਆ ਜਾਂਦਾ ਹੈ। ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਦਾ ਸਾਰਾ ਕੰਮ ਸੰਭਾਲਦਾ ਹੈ। ਉਹ ਮੁੱਖ ਮੁੱਦਿਆਂ ‘ਤੇ ਮੁੱਖ ਮੰਤਰੀ ਨੂੰ ਸਲਾਹ ਵੀ ਦਿੰਦਾ ਹੈ। ਓਂਕਾਰ ਸਿੰਘ ਮੂਲ ਰੂਪ ਤੋਂ ਸੰਗਰੂਰ ਦਾ ਰਹਿਣ ਵਾਲਾ ਹੈ। ਉਹ ਪਹਿਲਾਂ ਵੀ ਕਈ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ 18 ਨਵੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ OSD ਪਬਲਿਕ ਰਿਲੇਸ਼ਨ ਨੇ ਵੀ ਅਸਤੀਫਾ ਦੇ ਦਿੱਤਾ ਸੀ। ਉਹ ਇਕ ਸਾਲ ਇਸ ਅਹੁਦੇ ‘ਤੇ ਰਹੇ। ਉਨ੍ਹਾਂ ਅਸਤੀਫਾ ਦੇਣ ਦਾ ਕਾਰਨ ਸਿਹਤ ਕਾਰਨ ਦੱਸਿਆ।
ਇਹ ਵੀ ਪੜ੍ਹੋ : ਆਤਿਸ਼ੀ ਨੇ ਮੁੱਖ ਮੰਤਰੀ ਵਜੋਂ ਸੰਭਾਲਿਆ ਅਹੁਦਾ, CM ਦਫ਼ਤਰ ‘ਚ ਕੇਜਰੀਵਾਲ ਲਈ ਕੁਰਸੀ ਰੱਖੀ ਖਾਲੀ
ਦੱਸ ਦੇਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਮੰਡਲ ਵਿੱਚ ਅੱਜ ਫੇਰਬਦਲ ਹੋਣ ਜਾ ਰਿਹਾ ਹੈ। CM ਭਗਵੰਤ ਨੇ ਆਪਣੀ ਕੈਬਨਿਟ ‘ਚੋਂ 4 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਹੈ। ਇਸ ਦੇ ਬਦਲੇ 5 ਵਿਧਾਇਕਾਂ ਨੂੰ ਨਵੇਂ ਮੰਤਰੀ ਬਣਾਇਆ ਜਾਵੇਗਾ। ਇਹ ਵਿਧਾਇਕ ਅੱਜ ਸ਼ਾਮ 5 ਵਜੇ ਮੰਤਰੀ ਵਜੋਂ ਸਹੁੰ ਚੁੱਕਣਗੇ।
ਵੀਡੀਓ ਲਈ ਕਲਿੱਕ ਕਰੋ -: