ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਕੀਮਤੀ ਜਾਨਾ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਦਰਦਨਾਕ ਸੜਕੀ ਹਾਦਸਾ ਵਾਪਰਿਆ ਨਾਭਾ ਬਲਾਕ ਦੇ ਪਿੰਡ ਬਹਿਬਲਪੁਰ ਨਜ਼ਦੀਕ ਵਾਪਰਿਆ। ਭਿਆਨਕ ਸੜਕ ਹਾਦਸੇ ‘ਚ ਦਾਦਾ-ਪੋਤੀ ਦੀ ਦਰਦਨਾਕ ਮੌਤ ਹੋ ਗਈ ਹੈ। ਦਾਦਾ ਆਪਣੀ ਸਾਢੇ ਤਿੰਨ ਸਾਲ ਦੀ ਪੋਤੀ ਨੂੰ ਸਕੂਲ ਤੋਂ ਵਾਪਸ ਘਰ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਫੋਰਡ ਫੀਗੋ ਤੇਜ਼ ਰਫਤਾਰ ਗੱਡੀ ਨੇ ਐਕਟਵਾ ਚਾਲਕ ਦਾਦਾ ਪੋਤੀ ਨੂੰ ਟੱਕਰ ਮਾਰ ਦਿੱਤੀ, ਜਿਸ ‘ਚ ਦਾਦਾ-ਪੋਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਤੇਜ਼ ਰਫ਼ਤਾਰ ਕਾਰ ਨਾਲ ਉਸ ਸਮੇਂ ਵਾਪਰਿਆ, ਜਦੋਂ ਲਖਮੀਰ ਸਿੰਘ (50) ਤੇ ਉਸ ਦੀ ਪੋਤਰੀ ਰਹਿਮਤਜੋਤ ਕੌਰ (ਸਾਢੇ ਤਿੰਨ ਸਾਲ) ਸਕੂਟਰੀ ‘ਤੇ ਵਾਪਸ ਆਪਣੇ ਘਰ ਵੱਲ ਆ ਰਹੇ ਸਨ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਲਖਮੀਰ ਸਿੰਘ ਆਪਣੀ ਪੋਤਰੀ ਰਹਿਮਤਜੋਤ ਕੌਰ ਨੂੰ ਸਕੂਲੋਂ ਲੈ ਕੇ ਆਪਣੇ ਘਰ ਪਿੰਡ ਹਕੀਮਪੁਰ ਜਾ ਰਹੇ ਸੀ।
ਇਸ ਦੌਰਾਨ ਉਸ ਨੂੰ ਸਰਹਿੰਦ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਦਰੜ ਦਿੱਤਾ। ਹਾਦਸਾ ਇੰਨਾ ਖੌਫ਼ਨਾਕ ਸੀ ਕਿ ਜਿਸ ਕਾਰਨ ਉਨ੍ਹਾਂ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਚਾਲਕ ਦੀ ਪਹਿਚਾਣ ਪ੍ਰਿੰਸ ਅਲੀ ਵਾਸੀ ਗੱਗੜਪੁਰ, ਸੰਗਰੂਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬ ਪਰਤੀ ਹਾਂਗਕਾਂਗ ‘ਚ 12 ਸਾਲਾਂ ਤੋਂ ਫਸੀ ਮਹਿਲਾ, ਸੁਣਾਈ ਹੱਡਬੀਤੀ
ਇਸ ਮੌਕੇ ਤੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਕਾਰ ਚਾਲਕ ਰੋਂਗ ਸਾਈਡ ਤੋਂ ਆ ਕੇ ਦਾਦਾ ਪੋਤੀ ਜੋ ਐਕਟੀਵ ਤੇ ਸਵਾਰ ਸਨ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਇਨੀ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਦਾਦਾ ਪੋਤੀ ਦੀ ਮੌਕੇ ਤੇ ਹੀ ਮੌਤ ਹੋ ਗਈ । ਜਿਕਰਯੋਗ ਹੈ ਕੀ ਭਾਦਸੋਂ ਪੁਲਿਸ ਵੱਲੋਂ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: