ਮੋਹਾਲੀ ਵਿੱਚ ਇੱਕ ਦਰਦਨਾਕ ਕਾਰ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਕਾਰ ਸਵਾਰ 2 ਵਿਅਤੀਆਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਚੰਗੇ ਦੋਸਤ ਸਨ ਜੋਕਿ ਤਪਾ ਮੰਡੀ ਦੇ ਰਹਿਣ ਵਾਲੇ ਸਨ। ਦੋਵੇਂ ਮੁਹਾਲੀ ਅਤੇ ਚੰਡੀਗੜ੍ਹ ਵਿਖੇ ਬਿਜ਼ਨਸ ਤੌਰ ‘ਤੇ ਇਕੱਠਾ ਅਲੱਗ-ਅਲੱਗ ਕੰਮ ਕਰਦੇ ਸਨ। ਮ੍ਰਿਤਕਾਂ ਦੀ ਪਛਾਣ ਦਲਜੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਤਪਾ ਮੰਡੀ ਅਤੇ 2-ਰਾਜਾ ਸਿੰਘ ਢਿੱਲੋ ਪੁੱਤਰ ਨਿਰੰਜਨ ਸਿੰਘ ਵਾਸੀ ਤਪਾ ਮੰਡੀ ਵਜੋਂ ਹੋਈ ਹੈ।
ਇਸ ਸੜਕੀ ਹਾਦਸੇ ਵਿੱਚ ਦੋਵੇਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਤਪਾ ਮੰਡੀ ਅੰਦਰ ਸੋਗ ਦੀ ਲਹਿਰ ਫੈਲ ਚੁੱਕੀ ਹੈ। ਦੋਵੇਂ ਮ੍ਰਿਤਕ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਤਪਾ ਮੰਡੀ ਵਿਖੇ ਅੰਤਿਮ ਸੰਸਕਾਰ ਲਈ ਲਿਆਂਦੀਆਂ ਜਾਣਗੀਆਂ। ਇਸ ਦੁੱਖਦਾਈ ਘਟਨਾ ‘ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਦੁੱਖ ਜਤਾਇਆ ਹੈ।
ਇਹ ਵੀ ਪੜ੍ਹੋ : 105 ਕਿਲੋ ਹੈ.ਰੋਇ.ਨ ਦੇ ਮਾਮਲੇ ‘ਚ ਪੁਲਿਸ ਦਾ ਐਕਸ਼ਨ, 6 ਕਿਲੋ ਹੈ.ਰੋਇ.ਨ ਸਣੇ ਇਕ ਹੋਰ ਤ.ਸਕ.ਰ ਨੂੰ ਕੀਤਾ ਗ੍ਰਿਫਤਾਰ
ਵੀਡੀਓ ਲਈ ਕਲਿੱਕ ਕਰੋ -: