ਕਲਾਨੌਰ ਨੇੜੇ ਨੈਸ਼ਨਲ ਹਾਈਵੇ 354 ਦੇ ਗੁਰਦਾਸਪੁਰ ਮਾਰਗ ‘ਤੇ ਤੜਕਸਾਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਬੱਜਰੀ ਨਾਲ ਭਰੇ ਟਰਾਲੇ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਚਾਲਕ 22 ਸਾਲ ਦੇ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਲੇਰਪੁਰ ਦਾ ਰਹਿਣ ਵਾਲਾ ਨੌਜਵਾਨ ਕਲਾਨੌਰ ਤੋਂ ਆਪਣੀ ਕਾਰ ‘ਤੇ ਗੁਰਦਾਸਪੁਰ ਵੱਲ ਜਾ ਰਿਹਾ ਸੀ। ਇਸ ਦੌਰਾਨ ਗੁਰੂ ਨਾਨਕ ਰਾਈਸ ਮਿੱਲ ਨਜ਼ਦੀਕ ਗੁਰਦਾਸਪੁਰ ਵਾਲੇ ਪਾਸੇ ਤੋਂ ਆਏ ਰਹੇ ਬੱਜਰੀ ਨਾਲ ਭਰੇ ਟਰਾਲੇ ਨਾਲ ਉਸ ਦੀ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਟਰਾਲਾ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਹਵਾ ਹੋਈ ਜ਼.ਹਿਰੀ.ਲੀ ! AQI 341 ਤੱਕ ਪਹੁੰਚਿਆ, ਲੋਕਾਂ ਨੂੰ ਸਾਹ ਲੈਣ ‘ਚ ਆ ਰਹੀ ਦਿੱਕਤ
ਜਦੋਂ ਟਰਾਲੇ ਚਾਲਕ ਨੂੰ ਪਤਾ ਲੱਗਿਆ ਕਿ ਕਾਰ ਚਾਲਕ ਦੀ ਮੌਤ ਹੋ ਚੁੱਕੀ ਹੈ ਤਾਂ ਤੁਰੰਤ ਟਰਾਲਾ ਪਿੱਛੇ ਕਰਕੇ ਉਥੋਂ ਟਰਾਲੇ ਸਮੇਤ ਫਰਾਰ ਹੋ ਗਿਆ। ਕਾਰ ਚਾਲਕ ਦੀ ਜੇਬ ਵਿੱਚੋਂ ਮਿਲੇ ਪੈਨ ਕਾਰਡ ਰਾਹੀਂ ਉਸ ਦੀ ਪਛਾਣ ਬਸੰਤ ਮਸੀਹ ਪੁੱਤਰ ਅਕਰਮ ਮਸੀਹ ਵਜੋਂ ਹੋਈ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਥਾਣਾ ਕਲਾਨੌਰ ਵਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਗੁਰਦਾਸਪੁਰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: