ਪਟਿਆਲਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਚੋਰੀ/ਲੁੱਟਾ-ਖੋਹਾਂ ਕਰਨ ਵਾਲੇ ਅੰਤਰਰਾਜੀ ਸੰਗਠਿਤ ਗੈਂਗ ਦੇ ਦੋ ਭਗੌੜੇ ਵਿਅਕਤੀ ਨੂੰ ਗ੍ਰਿਫਤਰਾ ਕੀਤਾ ਹੈ। ਫੜੇ ਗਏ ਮੁਲਜ਼ਮਾਂ ਨੇ ਪੰਜਾਬ ਸਣੇ ਦਿੱਲੀ ਅਤੇ ਯੂ.ਪੀ ਸਟੇਟਾਂ ਵਿੱਚ ਵਾਰਦਾਤਾਂ ਅਤੇ ਲੁੱਟਾਂ-ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਖਿਲਾਫ਼ ਵਾਰਦਾਤਾਂ ਅਤੇ ਲੁੱਟਾਂ-ਖੋਹਾਂ ਸਬੰਧੀ ਕਈ ਮੁੱਕਦਮੇ ਪਹਿਲਾਂ ਹੀ ਦਰਜ ਹਨ।
SSP ਪਟਿਆਲਾ ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਦੀ ਟੀਮ ਨੇ ਲੁੱਟਾਂ ਖੋਹਾ ਕਰਨ ਵਾਲੇ ਅੰਤਰਰਾਜੀ ਸੰਗਠਿਤ ਗੈਂਗ ਦੇ ਭਗੌੜੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਨੇ ਪੰਜਾਬ ਸਟੇਟ ਵਿੱਚ ਆਪਣੇ ਸਾਥੀ ਗੈਂਗ ਮੈਂਬਰਾਂ ਨਾਲ ਮਿਲ ਕੇ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੋਇਆ ਹੈ। ਹੁਣ ਵੀ ਇਹ ਵਿਅਕਤੀ ਕਿਸੇ ਵੱਡੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਸਨ। ਇਹਨਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ 02 ਭਗੌੜੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 03 ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਨ੍ਹਾਂ ਮੁਲਜ਼ਮਾਂ ਦੇ ਨਾਮ ਸਿਤਿਜ ਭਾਰਦਵਾਜ ਉਰਫ ਜੀਤੂ ਪੁੱਤਰ ਵਿਨੋਦ ਭਾਰਦਵਾਜ ਅਤੇ ਹਿਮਾਂਸ਼ੂ ਸੋਨੀ ਪੁੱਤਰ ਰਵਿੰਦਰ ਸੋਨੀ ਵਾਸੀ ਨਵੀਂ ਦਿੱਲੀ ਹਨ। ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਨਾਲ ਪਟਿਆਲਾ ਸ਼ਹਿਰ ਵਿੱਚ ਇਹਨਾਂ ਵੱਲੋ ਪਹਿਲਾਂ ਕੀਤੀਆ ਗਈਆਂ ਦੋ ਵਾਰਦਾਤਾ ਦੇ ਮੁੱਕਦਮਾਤ ਵੀ ਟਰੇਸ ਹੋ ਗਏ ਹਨ।
ਸ੍ਰੀ ਨਾਨਕ ਸਿੰਘ IPS ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਪਟਿਆਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਵੱਲੋ ਕਾਰਵਾਈ ਕਰਦੇ ਹੋਏ ਸਮੇਤ ਸਾਥੀ ਕਰਮਚਾਰੀਆਂ ਦੇ ਪਟਿਆਲਾ ਮੌਜੂਦ ਸੀ ਤਾਂ ਮੁਖਬਰੀ ਮਿਲੀ ਸੀ। ਪੁਲਿਸ ਨੇ ਮੁਸਤੈਦੀ ਨਾਲ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 03 ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਕਤ ਮੁਲਜ਼ਮਾਂ ਨੇ ਸਿਵਲ ਲਾਈਨ ਸਕੂਲ ਪਟਿਆਲਾ ਕੋਲੋ ਇੱਕ ਹੋਡਾ ਸਿਟੀ ਕਾਰ ਨੰਬਰੀ HR-26-AS-3636 ਰੰਗ ਸਿਲਵਰ ਚੋਰੀ ਕੀਤੀ ਸੀ। ਜਿਨਾਂ ਦੀ ਗ੍ਰਿਫਤਾਰੀ ਨਾਲ ਇਹ ਮੁੱਕਦਮਾ ਵੀ ਟਰੇਸ ਹੋਇਆ ਹੈ ਅਤੇ ਚੋਰੀ ਹੋਈ ਕਾਰ ਬਰਾਮਦ ਹੋ ਗਈ ਹੈ।
ਉਕਤ ਮੁਲਜ਼ਮਾਂ ਨੇ ਬੀ.ਜੀ ਟੈਲੀਕੋਮ ਪ੍ਰੀਤ ਨਗਰ, ਤ੍ਰਿਪੜੀ ਪਟਿਆਲਾ ਮੋਬਾਇਲ ਅਤੇ ਇਲੈਕਟ੍ਰੋਨਿਕਸ ਦੀ ਦੁਕਾਨ ਤੋ ਵੱਖ-ਵੱਖ ਕੰਪਨੀਆਂ ਦੇ ਮੋਬਾਇਲ, ਘੜੀਆਂ, ਹੈੱਡਫੋਨ ਅਤੇ ਸੀ.ਸੀ.ਟੀ.ਵੀ ਕੈਮਰਾ ਵਗੈਰਾ ਕੁੱਲ ਕੀਮਤ 50 ਤੋਂ 60 ਲੱਖ ਰੁਪਏ ਦੀ ਚੋਰੀ ਕੀਤੀ ਸੀ। ਜਿਨਾਂ ਦੀ ਗ੍ਰਿਫਤਾਰੀ ਨਾਲ ਇਹ ਮੁੱਕਦਮਾ ਵੀ ਟਰੇਸ ਹੋਇਆ ਹੈ। ਚੋਰੀ ਹੋਏ ਸਮਾਨ ਵਿੱਚੋ ਦੋ ਟੈਬ, ਐਲ.ਈ.ਡੀ. ਦੋ ਐਪਲ ਆਈਫੋਨ ਬਰਾਮਦ ਹੋ ਗਏ ਹਨ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਗੈਂਗ ਦਾ ਮੁੱਖ ਸਰਗਨਾ ਸਿਤਿਜ ਭਾਰਦਵਾਜ ਉਰਫ ਜੀਤੂ ਹੈ, ਜਿਸਦੇ ਖਿਲਾਫ ਚੋਰੀ, ਲੁੱਟ-ਖੋਹ ਅਤੇ ਆਰਮਜ਼ ਐਕਟ ਦੇ ਕਾਫੀ ਮੁੱਕਦਮਾਤ ਦਿੱਲੀ ਵਗੈਰਾ ਵਿਖੇ ਦਰਜ ਰਜਿਸਟਰ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਤਾਏ ਦੇ ਗੰ.ਨਮੈਨ ਦੀ ਹੋਈ ਮੌ.ਤ, ਪਿ.ਸਤੌ.ਲ ਸਾਫ ਕਰਦੇ ਸਮੇਂ ਗੋ.ਲੀ ਲੱਗਣ ਦਾ ਖਦਸ਼ਾ
ਇਹ ਸਿਤਿਜ ਭਾਰਦਵਾਜ, ਹਿਮਾਸ਼ ਸੋਨੀ, ਦੀਪਾਸ਼ ਸੋਨੀ, ਸਲੀਮ ਵਾਸੀਆਨ ਨਵੀਂ ਦਿੱਲੀ ਅਤੇ ਸੰਦੀਪ ਸਿੰਘ ਉਰਫ ਗੁੱਲੂ ਵਾਸੀ ਪਿੰਡ ਆਸਾ ਮਾਜਰਾ,ਥਾਣਾ ਬਖਸੀਵਾਲਾ, ਜਿਲਾ ਪਟਿਆਲਾ ਨਾਲ ਮਿਲ ਕੇ ਇਹਨਾਂ ਦੋਨਾਂ ਵਾਰਦਾਤਾ ਨੂੰ ਅੰਜ਼ਾਮ ਦਿੱਤਾ ਸੀ। ਇਹਨਾਂ ਸਾਰਿਆ ਦੀ ਮੁਲਾਕਾਤ ਡਾਸਨਾ ਜੇਲ, ਗਾਜ਼ੀਆਬਾਦ, ਯੂ.ਪੀ ਵਿੱਚ ਹੋਈ ਸੀ। ਜਿਥੇ ਇਹਨਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਗੈਂਗ ਬਣਾ ਕੇ ਵਾਰਦਾਤਾ ਕਰਨ ਦੀ ਯੋਜਨਾ ਬਣਾਈ ਸੀ। ਮਿਤੀ 27/28-10-2024 ਦੀ ਦਰਮਿਆਨੀ ਰਾਤ ਨੂੰ ਪਹਿਲਾ ਹੀ ਬਣਾਈ ਹੋਈ ਯੋਜਨਾ ਤਹਿਤ ਪਹਿਲਾਂ ਇਹਨਾ ਨੇ ਹੌਂਡਾ ਸਿਟੀ ਕਾਰ ਸਿਵਲ ਲਾਈਨ ਸਕੂਲ, ਪਟਿਆਲਾ ਕੋਲੋ ਚੋਰੀ ਕੀਤੀ ਸੀ ਅਤੇ ਫਿਰ ਉਸੇ ਰਾਤ ਹੀ ਇਹਨਾਂ ਨੇ ਉਸੇ ਕਾਰ ਪਰ ਬੀ.ਜੀ ਟੈਲੀਕੋਮ,ਪ੍ਰੀਤ ਨਗਰ, ਤ੍ਰਿਪੜੀ, ਪਟਿਆਲਾ ਜਾ ਕਰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੌਰਾਨੇ ਤਫਤੀਸ਼ ਚੋਰੀ ਹੋਈ ਕਾਰ ਤੋ ਇਲਾਵਾ ਇੱਕ ਐਲ.ਈ.ਡੀ. ਦੋ ਟੈੱਬ, ਦੋ ਮੋਬਾਇਲ ਅਤੇ ਚੋਰੀ ਕਰਨ ਲਈ ਵਰਤੇ ਹੋਏ ਔਜਾਰ ਬਰਾਮਦ ਹੋਏ ਹਨ।
ਦੋਸ਼ੀ ਸਿਤਿਜ ਭਾਰਦਵਾਜ ਦੇ ਵਿਰੁੱਧ 08 ਮੁੱਕਦਮੇ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ, ਲੁੱਟ, ਖੋਹ ਅਤੇ ਆਰਮਜ਼ ਐਕਟ ਦੇ ਦਰਜ ਰਸਿਜਟਰ ਹਨ। ਦੋਸ਼ੀ ਹਿਮਾਂਸੂ ਸੋਨੀ ਉਕਤ ਦੇ ਖਿਲਾਫ 02 ਮੁੱਕਦਮੇ ਦਰਜ ਰਜਿਸਟਰ ਹਨ ਅਤੇ ਸੰਦੀਪ ਉਰਫ ਗੁੱਲੂ ਖਿਲਾਫ ਇੱਕ ਮੁੱਕਦਮਾ ਐਨ.ਡੀ.ਪੀ.ਐਸ ਐਕਟ ਦਾ ਦਰਜ ਰਜਿਸਟਰ ਹੈ। ਜੋ ਇਹਨਾਂ ਗ੍ਰਿਫਤਾਰ ਕੀਤੇ ਗਏ ਦੋਵਾਂ ਦੋਸ਼ੀਆਨ ਨੂੰ ਥਾਣਾ ਕੋਤਵਾਲੀ ਪਟਿਆਲਾ ਅਤੇ ਆਰਜੀ ਥਾਣਾ ਡਵੀਜ਼ਨ ਨੰਬਰ-2,ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਬਹੁਤ ਹੀ ਸਖਤ ਮਿਹਨਤ ਅਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ, ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਸਾਥੀ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਰਹਿੰਦੀ ਬ੍ਰਾਮਦਗੀ ਕਰਵਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: