ਰਾਏਕੋਟ ਦੇ ਪਿੰਡ ਬੁਰਜ ਨਕਲੀਆਂ ਨਾਲ ਸਬੰਧਤ 26 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਮਨੀਲਾ ਵਿੱਚ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਨੌਜਵਾਨ ਦੀ ਮੌਤ ਦੀ ਖਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦਾਸੀਆਂ ਜਾ ਰਿਹਾ ਹੈ ਕਿ ਮਰੋਟੈਕ ਗੁਰਪ੍ਰੀਤ ਸਿੰਘ 2017 ਵਿੱਚ ਚੰਗੇ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਮਨੀਲਾ ਗਿਆ ਸੀ।
ਕੁਝ ਸਮੇਂ ਬਾਅਦ ਉਸ ਨੇ ਫਾਇਨਾਂਸ ਦਾ ਬਿਜ਼ਨਸ ਸ਼ੁਰੂ ਕੀਤਾ, ਜੋ ਕਾਫੀ ਚੰਗਾ ਚੱਲ ਰਿਹਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਨੈਸ਼ਨਲ ਜੂਡੋ-ਕਰਾਟੇ ਖਿਡਾਰੀ ਸੀ ਅਤੇ ਉਸ ਨੂੰ ਆਪਣੀ ਖੇਡ ਦੇ ਚਲਦਿਆਂ ਏਅਰ ਫੋਰਸ ਵਿੱਚ ਨੌਕਰੀ ਦੀ ਪੇਸ਼ਕਸ਼ ਮਿਲੀ ਸੀ। ਪਰ ਉਸ ਨੇ ਵਿਦੇਸ਼ ਜਾ ਕੇ ਸੈਟਲ ਹੋਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ: ਅਜਨਾਲਾ ਦੇ ਥਾਣੇ ਦੇ ਬਾਹਰ ਮਿਲੀ ਬੰਬਨੁਮਾ ਚੀਜ਼, ਪੂਰੇ ਇਲਾਕੇ ‘ਚ ਬਣਿਆ ਸਹਿਮ ਦਾ ਮਾਹੌਲ !
19 ਨਵੰਬਰ ਨੂੰ ਗੁਰਪ੍ਰੀਤ ਨੇ ਆਪਣੇ ਪਰਿਵਾਰ ਨਾਲ 4-5 ਘੰਟੇ ਗੱਲਬਾਤ ਕੀਤੀ ਸੀ। ਪਰ ਸ਼ਾਮ ਨੂੰ ਜਦੋਂ ਪਰਿਵਾਰ ਨੇ ਉਸ ਨੂੰ ਫੋਨ ਕੀਤਾ, ਤਾਂ ਉਸ ਵੱਲੋਂ ਕੋਈ ਜਵਾਬ ਨਹੀਂ ਆਇਆ। ਦੋ ਦਿਨ ਤੱਕ ਸੰਪਰਕ ਨਾ ਹੋਣ ’ਤੇ ਜਦੋਂ ਉਸਦੇ ਦੋਸਤਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਗੁਰਪ੍ਰੀਤ ਮ੍ਰਿਤਕ ਹਾਲਤ ਵਿੱਚ ਮਿਲਿਆ । ਮਨੀਲਾ ਪੁਲਿਸ ਨੇ ਮ੍ਰਿਤਕ ਦੇ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਪਿਆਂ ਨੇ ਮਨੀਲਾ ਸਰਕਾਰ, ਭਾਰਤ ਸਰਕਾਰ, ਅਤੇ ਹੋਰ ਅਧਿਕਾਰੀਆਂ ਨੂੰ ਗੁਰਪ੍ਰੀਤ ਸਿੰਘ ਦੀ ਦੇਹ ਵਾਪਸ ਭੇਜਣ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: