ਮੁੰਬਈ ‘ਚ ਏਅਰ ਇੰਡੀਆ ਦੀ ਮਹਿਲਾ ਪਾਇਲਟ ਦੀ ਮੌਤ ਦੀ ਘਟਨਾ ਸਾਹਮਣੇ ਆਈ ਹੈ। 25 ਸਾਲਾ ਮਹਿਲਾ ਪਾਇਲਟ ਸ੍ਰਿਸ਼ਟੀ ਤੁਲੀ ਨੇ ਅੰਧੇਰੀ ਈਸਟ, ਮੁੰਬਈ ਦੇ ਮਰੋਲਨਾਕਾ ਸਥਿਤ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 25 ਨਵੰਬਰ ਨੂੰ ਉਸ ਦੀ ਲਾਸ਼ ਉਸ ਦੇ ਕਿਰਾਏ ਦੇ ਫਲੈਟ ਵਿੱਚ ਲਟਕਦੀ ਮਿਲੀ। ਇਸ ਮਾਮਲੇ ‘ਚ ਪੁਲਿਸ ਨੇ ਤੁਲੀ ਦੇ ਬੁਆਏਫ੍ਰੈਂਡ ਆਦਿਤਿਆ ਪੰਡਿਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸ੍ਰਿਸ਼ਟੀ ਤੁਲੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਪੁਲਿਸ ਅਨੁਸਾਰ ਸ੍ਰਿਸ਼ਟੀ ਪਿਛਲੇ ਸਾਲ ਜੂਨ ਤੋਂ ਕੰਮ ਲਈ ਮੁੰਬਈ ਵਿੱਚ ਰਹਿ ਰਹੀ ਸੀ। ਸ੍ਰਿਸ਼ਟੀ ਅਤੇ ਆਦਿਤਿਆ ਦੋ ਸਾਲ ਪਹਿਲਾਂ ਦਿੱਲੀ ਵਿੱਚ ਵਪਾਰਕ ਪਾਇਲਟ ਕੋਰਸ ਕਰਦੇ ਹੋਏ ਮਿਲੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਹੋ ਗਈ ਅਤੇ ਫਿਰ ਪਿਆਰ ਹੋ ਗਿਆ। ਇਸ ਮਾਮਲੇ ‘ਚ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆਦਿੱਤਿਆ ਪਡਿਤ ਹਮੇਸ਼ਾ ਸ੍ਰਿਸ਼ਟੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਉਸ ਨੇ ਸ੍ਰਿਸ਼ਟੀ ਨਾਲ ਦੁਰਵਿਵਹਾਰ ਵੀ ਕੀਤਾ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਹੋ ਸਕਦੈ ਨਗਰ ਨਿਗਮ ਚੋਣਾਂ ਦਾ ਐਲਾਨ, ਹਾਈਕੋਰਟ ‘ਚ ਪੰਜਾਬ ਸਰਕਾਰ ਨੇ ਦਿੱਤੀ ਜਾਣਕਾਰੀ
ਫਿਲਹਾਲ ਪੁਲਿਸ ਨੇ ਸ੍ਰਿਸ਼ਟੀ ਦੇ ਪ੍ਰੇਮੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ 29 ਤਰੀਕ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਮ੍ਰਿਤਕਾ ਦੇ ਪ੍ਰੇਮੀ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: