ਗੁਰੂ ਹਰ ਸਹਾਏ ਸ਼ਹਿਰ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਇਕ ਮਕਾਨ ਦੀ ਛੱਤ ’ਤੇ ਖੇਡ ਰਹੇ ਮਾਸੂਮ ਬੱਚੇ ਦੀ ਛੱਤ ਤੋਂ ਹੇਠਾਂ ਡਿੱਗ ਜਾਣ ਕਾਰਨ ਮੌਤ ਹੋ ਗਈ। ਮਸੂਮ ਬੱਚੇ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਮਾਸੂਮ ਜਖਮਾਂ ਦੀ ਤਾਪ ਨਾ ਝਲਦਾ ਹੋਇਆ ਦਮ ਤੋੜ ਗਿਆ। ਮ੍ਰਿਤਕ ਦੀ ਪਛਾਣ ਗੁਰੂਹਰਸਹਾਏ ਜੈ ਮਾ ਚਿੰਤਪੁਰਨੀ ਸੇਵਾ ਸੰਘ ਅਤੇ ਮੰਦਰ ਮਧੂ ਦੇਵਾ ਜੀ ਟਰਸਟ ਦੇ ਪ੍ਰਧਾਨ ਅਸ਼ੋਕ ਮੌਂਗਾ ਦੇ ਪੋਤਰੇ ਰਿਵਾਨ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਦੋ ਸਾਲਾਂ ਦਾ ਮਾਸੂਮ ਰਿਵਾਨ ਦੇ ਪਿਤਾ ਸਾਜਨ ਅਤੇ ਦਾਦਾ ਅਸ਼ੋਕ ਮੌਂਗਾ ਆਪਣੀ ਦੁਕਾਨ ਤੇ ਗਏ ਹੋਏ ਸਨ ਅਤੇ ਰਿਆਨ ਦੀ ਮਾਤਾ ਘਰ ਵਿੱਚ ਕੰਮ ਕਰ ਰਹੀ ਸੀ ਤਾਂ ਅਚਾਨਕ ਰਿਵਾਨ ਕਮਰੇ ਚੋਂ ਬਾਹਰ ਆ ਕੇ ਗਲੀ ਵੱਲ ਨੂੰ ਲੱਗੀ ਗਰਿਲ ਨਾਲ ਖੇਡਦਾ ਹੋਇਆ ਗਲੀ ਵਿੱਚ ਜਾ ਡਿੱਗਿਆ। ਰਿਵਾਨ ਇਸ ਅਣਹੋਣੀ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਇਹ ਵੀ ਪੜ੍ਹੋ : CM ਭਗਵੰਤ ਮਾਨ ਪਹੁੰਚੇ ਲੁਧਿਆਣਾ, ‘ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲਾ- 2024’ ‘ਚ ਕੀਤੀ ਸ਼ਿਰਕਤ
ਇਸ ਅਨਹੋਣੀ ਕਾਰਨ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਹੈ। ਇਸ ਦੁੱਖ ਦੀ ਘੜੀ ਵਿੱਚ ਸਮਾਜ ਸੇਵੀ ਅਤੇ ਧਾਰਮਿਕ ਰਾਜਨੀਤਿਕ ਸੰਗਠਨਾ ਦੇ ਆਗੂਆਂ ਅਤੇ ਹੋਰ ਸਮਾਜਸੇਵੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: