ਖੰਨਾ ਪੁਲਿਸ ਜ਼ਿਲ੍ਹਾ ਅਧੀਨ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਬਾਈਕ ਰਾਈਡਰ ਨਾਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸੜਕ ਹਾਦਸਾ ਹੋਣ ਤੋਂ ਬਾਅਦ ਜ਼ਖਮੀ ਬਾਈਕ ਰਾਈਡਰ ਨੂੰ ਐਂਬੂਲੈਂਸ ਰਾਹੀਂ ਸਮਰਾਲਾ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਰਾਈਡਰ ਦੀ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਨਿਹਾਰ ਖਾਨ 32 ਸਾਲਾ ਵਾਸੀ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਦੁਪਹਿਰ ਕਰੀਬ 3 ਵਜੇ ਪਿੰਡ ਚਹਿਲਾਂ ਦੇ ਕੋਲ ਇਹ ਸੜਕ ਹਾਦਸਾ ਹੋਇਆ। ਦੱਸਿਆ ਜਾ ਰਿਹਾ ਹੈ ਜਿੱਥੇ ਇਹ ਸੜਕ ਹਾਦਸਾ ਵਾਪਰਿਆ ਉਸ ਜਗ੍ਹਾ ਦੇ ਕੋਲ ਮੋੜ ਸੀ। ਨਿਹਾਰ ਖਾਨ ਦੇ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਾਰਨ ਉਹ ਸੰਤੁਲਨ ਗੁਆ ਬੈਠਿਆ ਅਤੇ ਬਾਈਕ ਸੜਕ ਦੇ ਡਿਵਾਈਡਰ ਨਾ ਟਕਰਾ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ‘ਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ
ਬਾਈਕ ਰਾਈਡਰ ਦੇ ਦੋਸਤ ਬਾਈਕ ਰਾਈਡਰ ਪ੍ਰਿੰਸ ਨੇ ਦੱਸਿਆ ਕਿ ਐਤਵਾਰ ਦੁਪਹਿਰ 12 ਵਜੇ ਦੀ ਸਾਡੀ ਰਾਈਡ ਸੀ। ਲੁਧਿਆਣਾ ਸਮਰਾਲਾ ਚੌਂਕ ਤੋਂ ਰਾਜਾ ਢਾਬਾ ਨੇੜੇ ਮੋਰਿੰਡਾ ਅਤੇ ਉਸ ਤੋਂ ਬਾਅਦ ਰਾਜਾ ਢਾਬਾ ਤੋਂ ਵਾਪਸ ਲੁਧਿਆਣਾ ਜਾਣਾ ਸੀ ਅਤੇ ਜਦੋਂ ਅਸੀਂ ਰਾਜਾ ਢਾਬਾ ਤੋਂ ਵਾਪਸ ਲੁਧਿਆਣਾ ਜਾ ਰਹੇ ਸੀ ਤਾਂ ਸਾਡਾ ਸਾਥੀ ਨਿਹਾਰ ਖਾਨ ਸਾਡੇ ਤੋਂ ਕਾਫੀ ਅੱਗੇ ਨਿਕਲ ਚੁੱਕਾ ਸੀ ਅਤੇ ਅੱਗੇ ਜਾ ਕੇ ਅਸੀਂ ਦੇਖਿਆ ਕਿ ਸਾਡੇ ਸਾਥੀ ਨਾਲ ਸੜਕ ਹਾਦਸਾ ਵਾਪਰਿਆ ਹੈ।
ਵੀਡੀਓ ਲਈ ਕਲਿੱਕ ਕਰੋ -: