ਸਤਿੰਦਰ ਸਰਤਾਜ ਜੋ ਕਿ ਸਾਫ਼ ਸੁਥਰੀ ਤੇ ਭਾਵਪੂਰਣ ਸ਼ਬਦਾਵਲੀ ਦੇ ਗੀਤਾਂ ਕਰਕੇ ਪੰਜਾਬੀ ਗਾਇਕੀ ਦਾ ਨਾਇਕ ਮੰਨਿਆ ਜਾਂਦਾ ਹੈ। ਸ਼ਾਇਦ ਇਹੀ ਕਾਰਣ ਹੈ ਕਿ ਅੱਜ ਉਸਨੂੰ ਪੰਜਾਬੀ ਗਾਇਕਾਂ ਦੀ ਲੜੀ ਵਿੱਚੋਂ ਸਭ ਨਾਲੋਂ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਉਸਨੇ ਆਪਣੀ ਗਾਇਕੀ ਵਿੱਚ ਪੱਛਮ ਤੇ ਆਧੁਨਿਕ ਸੰਗੀਤ ਨਾਲੋਂ ਪੰਜਾਬੀ ਲੋਕਸੰਗੀਤ, ਸਭਿਆਚਾਰ, ਸਮਾਜ ਅਤੇ ਕੁਦਰਤ ਦੁਆਲੇ ਹੀ ਰਚਨਾਵਾਂ ਕੀਤੀਆਂ ਹਨ। ਇਸ ਲਈ ਹੀ ਸਤਿੰਦਰ ਸਰਤਾਜ ਨੂੰ ਸੁਨਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੰਹੁਚਦੇ ਹਨ। ਉਨ੍ਹਾਂ ਦੀ ਆਵਾਜ਼ ਧੁਰ ਅੰਦਰ ਪਹੁੰਚ ਕੇ ਰੂਹ ਨੂੰ ਹਲੂਨਾ ਦਿੰਦੀ ਹੈ।
ਪੰਜਾਬੀ ਸੰਗੀਤ ਜਗਤ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਇਲਾਹੀ ਰੰਗੇ ਰਿਲੀਜ਼ ਹੋ ਗਿਆ ਹੈ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਾਇਕ ਵੱਖਰਾ ਅਤੇ ਖੂਬਸੂਰਤ ਸੰਗੀਤ ਲੈ ਕੇ ਪੇਸ਼ ਹੋਇਆ ਹੈ। ਇਲਾਹੀ ਰੰਗੇ ਇੱਕ ਨਿਵੇਕਲਾ ਕੌਮੀ ਗੀਤ ਹੈ। ਸਤਿੰਦਰ ਨੇ ਗੀਤ ਇਲਾਹੀ ਰੰਗੇ ਗਾ ਕੇ ਸਿੱਖਾਂ ਦਾ ਮਾਣ ਵਧਾਇਆ ਹੈ।
ਬੀਤੇ ਕਲ੍ਹ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 10,15,563 ਵੱਲੋਂ ਸੁਣਿਆ ਜਾ ਚੁੱਕਿਆ ਹੈ। ਇਲਾਹੀ ਰੰਗੇ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਦੇ ਅਤੇ ਸੰਗੀਤ ਪ੍ਰੇਮ ਅਤੇ ਹਰਦੀਪ ਨੇ ਦਿੱਤਾ ਹੈ। ਗੀਤ ਦੇ ਬੋਲ “ਜੇਕਰ ਦੇਖਣਾ ਨੂਰ ਸਰਦਾਰੀਆਂ ਦਾ ਤਾਂ ਪਿਛੋਕੜਾਂ ਉੱਤੇ ਮਾਰ ਝਾਤ ਵੇਖੋ ! ਐਸੀ ਛੋਹ ਇਸ ਧਰਤ ਨੂੰ ਸਤਗੁਰਾਂ ਦੀ ਪੰਜਾਬ ਨੂੰ ਮਿਲ਼ੀ ਜੋ ਦਾਤ ਵੇਖੋ !”
ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ‘ਚ ਬੰਦਾ ਤਾਲੇ ਤੋੜ ਕਰ ਗਿਆ ਕਾਂਡ, ਘਰ ਖਾਲੀ ਛੱਡ ਕੇ ਜਾਣ ਤੋਂ ਪਹਿਲਾਂ 100 ਵਾਰ ਸੋਚਿਓ !
ਗੀਤ ਨੂੰ ਲੈ ਕੇ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਸਦੀਵੀ ਬਲੀਦਾਨ ਦਾ ਸਨਮਾਨ
ਬਹਾਦਰੀ ਦੇ ਇਨ੍ਹਾਂ ਦਿਨਾਂ ‘ਤੇ, ਅਸੀਂ ਸਾਹਿਬਜ਼ਾਦਿਆਂ ਅਤੇ ਸਮੁੱਚੇ ਸਿੱਖ ਇਤਿਹਾਸ ਦੀ ਬੇਮਿਸਾਲ ਦਲੇਰੀ ਅਤੇ ਕੁਰਬਾਨੀ ਨੂੰ ਨਿਮਰਤਾ ਨਾਲ ਸ਼ਰਧਾਂਜਲੀ ਭੇਟ ਕਰਦੇ ਹਾਂ। ਸੱਚ, ਵਿਸ਼ਵਾਸ ਅਤੇ ਧਾਰਮਿਕਤਾ ਲਈ ਉਨ੍ਹਾਂ ਦੀ ਸ਼ਹਾਦਤ ਪੀੜ੍ਹੀ ਦਰ ਪੀੜ੍ਹੀ ਪ੍ਰੇਰਨਾ ਦਿੰਦੀ ਰਹਿੰਦੀ ਹੈ। ਆਓ ਇਸ ਵਿਰਾਸਤ ਨੂੰ ਯਾਦ ਰੱਖੀਏ ਅਤੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਕੋਸ਼ਿਸ਼ ਕਰੀਏ। ਬਹੁਤ ਹੀ ਸ਼ਰਧਾ ਨਾਲ – ਸਤਿੰਦਰਪਾਲ ਸਿੰਘ ਸਰਤਾਜ
ਵੀਡੀਓ ਲਈ ਕਲਿੱਕ ਕਰੋ -: