ਹਿੰਮਤ ਹੌਸਲੇ ਦੀਆਂ ਮਿਸਾਲਾਂ ਅਕਸਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ। ਜਿੱਥੇ ਮਾਨਸੇ ਵਾਲਿਆਂ ਨੇ ਹਰ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਹਨ ਉਥੇ ਹੀ ਮਾਨਸਾ ਦੇ ਪਿੰਡ ਨੰਗਲ ਕਲਾਂ ਦੇ ਇੱਕ ਨੌਜਵਾਨ ਨੇ ਮਾਨਸਾ ਦਾ ਨਾਂਅ ਮੁੜ ਰੋਸ਼ਨ ਕਰ ਦਿੱਤਾ ਹੈ। ਨੌਜਵਾਨ ਮਹਿਕਦੀਪ ਨੇ ਫਲਾਇੰਗ ਅਫ਼ਸਰ ਬਣ ਕੇ ਪੂਰੇ ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਮਾਨ ਵਧਾਇਆ ਹੈ। ਪਿੰਡ ਨੰਗਲ ਕਲਾਂ ਦੇ ਵਿੱਚ ਬਣਿਆ ਜਸ਼ਨ ਦਾ ਮਾਹੌਲ।
ਖੁਸ਼ੀ ਜਾਹਰ ਕਰਦਿਆਂ ਜਿੱਥੇ ਮਹਿਕਦੀਪ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਮਹਿਕਦੀਪ ਬਚਪਨ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਜਿਆਦਾ ਹੁਸ਼ਿਆਰ ਸੀ ਅਤੇ ਬਹੁਤ ਸ਼ਾਂਤ ਸੁਭਾਅ ਦਾ ਮਾਲਕ ਸੀ। ਉਹਨਾਂ ਕਿਹਾ ਕਿ ਅੱਜ ਸਾਡਾ ਪੁੱਤ ਫਲਾਇੰਗ ਅਫ਼ਸਰ ਬਣ ਕੇ ਪਿੰਡ ਪਹੁੰਚਿਆ ਹੈ, ਜਿਸ ਨਾਲ ਸਾਡੇ ਪੁੱਤ ਨੇ ਸਾਡਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਮਹਿਕਦੀਪ ਦੇ ਫਲਾਇੰਗ ਅਫ਼ਸਰ ਬਣ ਕੇ ਆਉਣ ‘ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮਾਂ ਦੀਆਂ ਅੱਖਾਂ ਚੋਂ ਖੁਸ਼ੀ ਦੇ ਹੰਜੂ ਨਿਕਲੇ।
ਇਹ ਵੀ ਪੜ੍ਹੋ : ਭਲਕੇ ਪੰਜਾਬ ‘ਚ ਰੋਕੀਆਂ ਜਾਣਗੀਆਂ ਰੇਲਾਂ, ਸਰਵਣ ਸਿੰਘ ਪੰਧੇਰ ਨੇ ਧਾਰਮਿਕ ਸੰਸਥਾਵਾਂ ਨੂੰ ਕੀਤੀ ਖਾਸ ਅਪੀਲ
ਉੱਥੇ ਹੀ ਮਹਿਕਦੀਪ ਨੇ ਦੱਸਿਆ ਕਿ ਉਹ ਚਾਰ ਸਾਲਾਂ ਤੋਂ ਇਸ ਮੁਕਾਮ ਤੇ ਪਹੁੰਚਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਸੀ ਤੇ ਅੱਜ ਜਦੋਂ ਉਹ ਫਲਾਇੰਗ ਅਫ਼ਸਰ ਬਣ ਕੇ ਪਿੰਡ ਪਹੁੰਚਿਆ ਹੈ ਤਾਂ ਪਿੰਡ ਵਾਸੀਆਂ ਨੇ ਉਸਦਾ ਨਿੱਘਾ ਸਵਾਗਤ ਕੀਤਾ ਜਿਸ ਨਾਲ ਉਸਦੀਆਂ ਵੀ ਅੱਖਾਂ ਭਰ ਆਈਆਂ। ਪਰਿਵਾਰ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਮੁਕਾਮ ਤੇ ਪਹੁੰਚਣ ਲਈ ਕਈ ਥਾਵਾਂ ਤੇ ਆਜਾਦ ਵੀ ਛੱਡਣਾ ਪੈਂਦਾ ਹੈ ਪਰ ਉੱਥੇ ਬੱਚਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਗਲਤ ਸੰਗਤ ਵਿੱਚ ਨਾ ਪੈ ਕੇ ਇੱਕ ਚੰਗੇ ਮੁਕਾਮ ਤੇ ਪਹੁੰਚਣ। ਮਹਿਕਦੀਪ ਨੇ ਨੌਜਵਾਨਾਂ ਨੂੰ ਪ੍ਰੇਰਨਾ ਵੀ ਦਿੱਤੀ ਤੇ ਕਿਹਾ ਕਿ ਹਾਰਾਂ ਤੋਂ ਹੀ ਜਿੱਤਾਂ ਬਣਦੀਆਂ ਨੇ ਤੇ ਕਦੇ ਵੀ ਹਾਰ ਤੋਂ ਘਬਰਾਉਣਾ ਨਹੀਂ ਚਾਹੀਦਾ ਬੰਦਾ ਡਿੱਗ ਡਿੱਗ ਕੇ ਹੀ ਸਵਾਰ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: