ਖਰਾਬ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਕਾਰਨ ਅਕਸਰ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ।ਆਓ ਅੱਜ ਜਾਣਦੇ ਹਾਂ ਇਸਤੋਂ ਬਚਾਅ ਦੇ ਟਿਪਸ :-
ਛਾਛ ਹੈ ਫ਼ਾਇਦੇਮੰਦ
ਪੇਟ ਦੀ ਗਰਮੀ ਤੋਂ ਰਾਹਤ ਪਾਉਣ ਲਈ ਤੁਸੀਂ ਛਾਛ ਪੀਸ ਕਦੇ ਹੋ ਇਸ ‘ਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਤੁਹਾਡੀ ਪਾਚਨ ਕਿਰਿਆ ਨੂੰ ਵਧੀਆ ਬਣਾਉਂਦਾ ਹੈ।
ਕੇਲੇ ਦਾ ਸੇਵਨ
ਜੇਕਰ ਤੁਸੀਂ ਲੰਬੇ ਸਮੇਂ ਤੋਂ ਐਸੀਡਿਟੀ ਦੀ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਡਾਇਟ ‘ਚ ਕੇਲੇ ਨੂੰ ਸ਼ਾਮਿਲ ਕਰੋ। ਇਸ ‘ਚ ਮੌਜੂਦ ਫਾਈਬਰ ਐਸੀਡਿਟੀ ਤੋਂ ਰਾਹਤ ‘ਚ ਮਦਦਗਾਰ ਹੈ।
ਅਜਵਾਇਣ ਦਾ ਸੇਵਨ
ਐਸੀਡਿਟੀ ਦੂਰ ਕਰਨ ਤੁਸੀਂ 1 ਚੱਮਚ ਅਜਵਾਇਣ ‘ਚ ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਲੈ ਸਕਦੇ ਹੋ।ਅਜਿਹਾ ਕਰਨ ਨਾਲ ਪੇਟ ਫੁੱਲਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਪਪੀਤਾ ਖਾਓ
ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਪਪੀਤਾ ਖਾਓ।ਇਹ ਐਨਜ਼ਾਈਮਪਪੈਨ ਗੁਣਾਂ ਨਾਲ ਭਰਪੂਰ ਹੁੰਦਾ ਹੈ।ਇਹ ਗੈਸਟ੍ਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ।
ਨਾਰੀਅਲ ਪਾਣੀ
ਇਹ ਸਰੀਰ ‘ਚੋਂ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।ਇਸਦੇ ਸੇਵਨ ਨਾਲ ਪੇਟ ਦੀ ਗਰਮੀ ਸ਼ਾਂਤ ਹੁੰਦੀ ਹੈ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ।
ਹੋਰ ਨੁਸਖੇ :
– ਯੋਗਾ ਕਰੋ
– ਸੈਰ ਕਰੋ
– ਐਕਸਰਸਾਈਜ਼ ਕਰੋ
– ਭਰਪੂਰ ਪਾਣੀ ਪੀਓ
ਇਹ ਵੀ ਪੜ੍ਹੋ : ਆਪਣੀ Skin ਨੂੰ ਹੈਲਥੀ ਬਣਾਉਣ ਲਈ ਤੇ ਭਾਰ ਘੱਟ ਕਰਨ ਲਈ ਪੀਓ ਇਹ ਡੀਟੌਕਸ ਡਰਿੰਕਸ !
ਇਨ੍ਹਾਂ ਆਸਾਨ ਤਰੀਕਿਆਂ ਨਾਲ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਜ਼ਿਆਦਾ ਸਮੱਸਿਆ ਹੋਣ ‘ਤੇ ਡਾਕਟਰ ਨੂੰ ਮਿਲੋ।
ਵੀਡੀਓ ਲਈ ਕਲਿੱਕ ਕਰੋ -: