ਪੈਰਾਂ ‘ਚੋਂ ਬਦਬੂ ਆਉਣ ਨੂੰ ਘੱਟ ਨਾ ਸਮਝੋ। ਇਹ ਇੱਕ ਅਜਿਹੀ ਸਮੱਸਿਆ ਹੈ ਜੋ ਤੁਹਾਨੂੰ ਲੋਕਾਂ ਵਿਚਕਾਰ ਸ਼ਰਮਿੰਦਾ ਵੀ ਕਰ ਸਕਦੀ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਇਸ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਬਾਰੇ।
ਪੈਰਾਂ ‘ਚੋ ਬਦਬੂ ਕਿਉਂ ਆਉਂਦੀ ਹੈ ?
ਪੈਰਾਂ ‘ਚ ਮੌਜੂਦ ਕੋਸ਼ਿਕਾਵਾਂ ਜਦੋਂ ਨਸ਼ਟ ਹੋ ਜਾਂਦੀਆਂ ਹਨ ਅਤੇ ਬੈਕਟੀਰੀਆ ਵਧਣ ਲੱਗਦੇ ਹਨ ਤਾਂ ਪੈਰਾਂ ‘ਚੋਂ ਬਦਬੂ ਆਉਣ ਲੱਗਦੀ ਹੈ।ਹਾਲਾਂਕਿ ਇਸਦੇ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ ਫੰਗਲ ਇੰਫੈਕਸ਼ਨ ਅਤੇ ਸਫਾਈ ਦੀ ਕਮੀ ਆਦਿ।
ਬੇਕਿੰਗ ਸੋਡਾ
ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ਘੱਟ ਕਰਨ ਲਈ ਬੇਕਿੰਗ ਸੋਡਾ ਕਾਰਗਰ ਹੁੰਦਾ ਹੈ। ਇਹ ਪੈਰਾਂ ‘ਚੋਂ ਬੈਕਟੀਰੀਆ ਨੂੰ ਖਤਮ ਕਰਕੇ ਨਮੀ ਨੂੰ ਸੋਖ ਲੈਂਦਾ ਹੈ ਜਿਸ ਨਾਲ ਪੈਰਾਂ ਦੀ ਬਦਬੂ ਘੱਟ ਹੁੰਦੀ ਹੈ।
ਲਵੈਂਡਰ ਦਾ ਤੇਲ
ਲੈਵੈਂਡਰ ਆਇਲ ਨਾ ਸਿਰਫ ਪੈਰਾਂ ਦੀ ਬਦਬੂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ ਸਗੋਂ ਇਹ ਪੈਰਾਂ ‘ਚ ਮੌਜੂਦ ਬੈਕਟੀਰੀਆ ਨੂੰ ਵੀ ਮਾਰਦਾ ਹੈ ਜਿਸ ਨਾਲ ਪੈਰਾਂ ਦੀ ਇੰਫੈਕਸ਼ਨ ਅਤੇ ਬਦਬੂ ਦੋਵਾਂ ਨੂੰ ਰੋਕਿਆ ਜਾ ਸਕਦਾ ਹੈ।
ਪਲਾਸਟਿਕ ਦੀਆਂ ਜੁੱਤੀਆਂ ਨਾ ਪਾਓ
ਪਲਾਸਟਿਕ ਦੇ ਜੁੱਤੇ ਪਹਿਨਣ ਨਾਲ ਪੈਰਾਂ ‘ਚ ਬਦਬੂ ਆ ਸਕਦੀ ਹੈ। ਇਸਦੇ ਮੁਕਾਬਲੇ ਕੱਪੜੇ ਜਾਂ ਲੈਦਰਦੇ ਜੁੱਤੇ ਪਹਿਨਣ ਨਾਲ ਬਦਬੂ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ।
ਸਿਰਕਾ
ਇਸ ਸਮੱਸਿਆ ‘ਚ ਸਿਰਕਾ ਅਸਰ ਦਾਰ ਹੁੰਦਾ ਹੈ।ਇਸਦੇ ਲਈ ਪਾਣੀ ‘ਚ ਸਿਰਕਾ ਪਾ ਕੇ ਪੈਰਾਂ ਨੂੰ ਧੋਲਓ। ਅਜਿਹਾ ਕਰਨ ਨਾਲ ਪੈਰਾਂ ‘ਚ ਮੌਜੂਦ ਬੈਕਟੀਰੀਆ ਮਰ ਜਾਂਦੇ ਹਨ ਜਿਸ ਨਾਲ ਬਦਬੂ ਵੀ ਘੱਟ ਹੁੰਦੀ ਹੈ।
ਚੌਲਾਂ ਦਾ ਪਾਣੀ
ਚੌਲਾਂ ਦੇ ਪਾਣੀ ‘ਚ ਪੈਰ ਪਾਕੇ ਬੈਠਣ ਨਾਲ ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ਰੋਕਿਆ ਜਾ ਸਕਦਾ ਹੈ।ਇਸਦੇ ਲਈ ਪਾਣੀ ‘ਚ ਚੌਲ ਪਾਕੇ ਇਸ ਨੂੰ ਫੁੱਲਣ ਦਿਓ ਅਤੇ ਫ਼ਿਰ ਇਸ ‘ਚ 5 ਤੋਂ 10 ਮਿੰਟ ਤੱਕ ਪੈਰ ਪਾਕੇ ਬੈਠੋ।
ਇਹ ਵੀ ਪੜ੍ਹੋ : ਖੰਨਾ ‘ਚ ਮੁੜ ਪੈਣਗੀਆਂ ਵੋਟਾਂ, 23 ਦਸੰਬਰ ਨੂੰ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਆਦੇਸ਼
ਇਨ੍ਹਾਂ ਸਾਰੇ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ਘੱਟ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: