ਭਾਰਤੀ ਘਰਾਂ ‘ਚ ਇਮਲੀ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਇਮਲੀ ‘ਚ ਮੌਜੂਦ ਕਈ ਫਾਇਦੇਮੰਦ ਪੋਸ਼ਕ ਤੱਤ ਹੁੰਦੇ ਹਨ ਜੋ ਔਰਤਾਂ ਨੂੰ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਲਈ ਆਓ ਅੱਜ ਜਾਣਦੇ ਹਾਂ ਇਮਲੀ ਦਾ ਪਾਣੀ ਪੀਣ ਨਾਲ ਔਰਤਾਂ ਨੂੰ ਹੋਣ ਵਾਲੇ ਫਾਇਦਿਆਂ ਬਾਰੇ…
ਪੇਟ ਲਈ ਫਾਇਦੇਮੰਦ
ਇਮਲੀ ਦਾ ਪਾਣੀ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਔਰਤਾਂ ਨੂੰ ਹੋਣ ਵਾਲੀਆਂ ਗੈਸ, ਪੇਟ ਫੁੱਲਣ ਅਤੇ ਬਦਹਜ਼ਮੀ ਵਰਗੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ।
ਬੇਦਾਗ ਸਕਿਨ
ਇਮਲੀ ‘ਚ ਓਮੇਗਾ 3 ਫੈਟੀ ਐਸਿਡ ਦੇ ਨਾਲ ਹੀ ਐਂਟੀ-ਆਕਸੀਡੈਂਟ ਵੀ ਹੁੰਦੇ ਹਨ ਜੋ ਸਕਿਨ ਨੂੰ ਨਿਖਾਰਦੇ ਹਨ। ਇਸ ਪਾਣੀ ਦਾ ਸੇਵਨ ਕਰਨ ਨਾਲ Acne ਅਤੇ ਪਿਗਮੈਂਟੇਸ਼ਨ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਡਾਇਬਿਟੀਜ਼ ‘ਚ ਲਾਭਦਾਇਕ
ਇਮਲੀ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਘੱਟ ਹੁੰਦਾ ਹੈ। ਇਹ ਲੋਅ ਗਲਾਈਸੈਮਿਕ ਹੋਣ ਦੇ ਨਾਲ ਹੀ ਫਾਈਬਰ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਇੰਸੁਲਿਨ ਅਤੇ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।
ਫਰਟੀਲਿਟੀ ‘ਚ ਸੁਧਾਰ
ਔਰਤਾਂ ਇੰਫਰਟਿਲਿਟੀ ਹੋਣ ‘ਤੇ ਇਮਲੀ ਦੇ ਪਾਣੀ ਦਾ ਸੇਵਨ ਕਰ ਸਕਦੀਆਂ ਹਨ। ਇਮਲੀ ਨੂੰ ਫਰਟੀਲਿਟੀ ਵਧਾਉਣ ਲਈ ਬਹੁਤ ਕਾਰਗਰ ਮੰਨਿਆ ਜਾਂਦਾ ਹੈ।
ਹਾਰਮੋਨਲ ਅਸੰਤੁਲਨ ਤੋਂ ਰਾਹਤ
ਔਰਤਾਂ ‘ਚ ਪੀਰੀਅਡਜ਼ ਦੇ ਦੌਰਾਨ ਹਾਰਮੋਨਲ ਅਸੰਤੁਲਨ ਹੋ ਸਕਦੇ ਹਨ। ਅਜਿਹੇ ‘ਚ ਇਮਲੀ ਐਸਟ੍ਰੋਜਨ ਹਾਰਮੋਨ ਨੂੰ ਵਧਾਉਣ ਦੇ ਨਾਲ ਹੀ ਮੈਟਾਬੋਲਿਜ਼ਮ ਨੂੰ ਵੀ ਠੀਕ ਕਰਦੀ ਹੈ। ਇਸ ਲਈ ਹਾਰਮੋਨਲ ਅਸੰਤੁਲਨ ‘ਚ ਇਮਲੀ ਦੇ ਪਾਣੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਰੂਪਨਗਰ ਪੁਲਿਸ ਨੇ ਸੀਰੀਅਲ ਕਿਲਰ ਨੂੰ ਕੀਤਾ ਗ੍ਰਿਫ਼ਤਾਰ, ਕਤਲ ਤੋਂ ਇਲਾਵਾ ਕਈ ਵਾਰਦਾਤਾਂ ‘ਚ ਸੀ ਸ਼ਾਮਲ
ਪ੍ਰੇਗਨੈਂਟ ਔਰਤਾਂ ਨੂੰ ਇਮਲੀ ਦੇ ਪਾਣੀ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: