ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਫਤਹਿਗੜ੍ਹ ਸਾਹਿਬ ਜੋੜ ਮੇਲੇ ਦੇ ਲਈ ਸੰਗਤਾਂ ਜਾ ਰਹੀਆਂ ਹਨ ਉਹਨਾਂ ਦੇ ਲਈ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਲੰਗਰ ਲਾਏ ਜਾ ਰਹੇ ਹਨ। ਕਸਬਾ ਘਗਾ ਵਿਖੇ ਜੋੜ ਮੇਲੇ ਦੇ ਵਿੱਚ ਲੰਗਰ ਦੇ ਲਈ ਬਿਜਲੀ ਦੀ ਸਜਾਵਟ ਕਰ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸਤਵਿੰਦਰ ਸਿੰਘ ਪਿੰਡ ਬੂਟਾ ਸਿੰਘ ਵਾਲਾ ਦਾ ਰਹਿਣ ਵਾਲਾ ਸੀ।
ਇਸ ਘਟਨਾ ਜਾਣਕਾਰੀ ਦਿੰਦਿਆਂ ਬੂਟਾ ਸਿੰਘ ਵਾਲਾ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਅਤੇ ਪਿੰਡ ਦੇ ਇੱਕ ਵਿਅਕਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਤਵਿੰਦਰ ਸਿੰਘ ਕਸਬਾ ਘੱਗਾ ਵਿਖੇ ਲੰਗਰ ਦੇ ਟੈਂਟ ਦੇ ਵਿੱਚ ਬਿਜਲੀ ਦੀ ਸਜਾਵਟ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸਦਾ ਹੱਥ ਬਿਜਲੀ ਦੀ ਤਾਰ ਨੂੰ ਲੱਗਿਆ ਤੇ ਉਸਨੂੰ ਕਰੰਟ ਲੱਗ ਗਿਆ। ਉਸ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ : ਸੰਗਤਾਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਲੈ ਕੇ ਜਾ ਰਹੀ ਟ੍ਰੈਕਟਰ-ਟ੍ਰਾਲੀ ਪ.ਲ.ਟੀ, ਹਾ.ਦਸੇ ‘ਚ ਇੱਕ ਸ਼ਰਧਾਲੂ ਜ਼ਖਮੀ
ਉਨ੍ਹਾਂ ਦੱਸਿਆ ਕਿ ਸਤਵਿੰਦਰ ਸਿੰਘ ਬੁਲੰਦ ਹੌਸਲੇ ਦਾ ਮਾਲਿਕ ਸੀ। ਨੌਜਵਾਨ ਪਰਿਵਾਰ ਵਿੱਚ ਇਕਲੌਤਾ ਪੁੱਤਰ ਸੀ। ਪੁੱਤ ਦੀ ਮੌਤ ਨਾਲ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਸਰਕਾਰੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਕਨਵਰ ਕੀਰਤੀ ਨੇ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ। ਡਾਕਟਰ ਨੇ ਦੱਸਿਆ ਕਿ ਨੌਜਵਾਨ ਦੀ ਬਾਂਹ ਤੇ ਕਰੰਟ ਲੱਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: