ਖਨੌਰੀ ਬਾਰਡਰ ‘ਤੇ 30 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਲੀ ਡਾਕਟਰਾਂ ਦੀ ਟੀਮ ਹਾਦਸੇ ਦਾ ਸ਼ਿਕਾਰ ਹੋ ਗਈ। ਡਾਕਟਰਾਂ ਦੀ ਟੀਮ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਨੇ ਗਲਤ ਸਾਈਡ ਤੋਂ ਟੱਕਰ ਮਾਰ ਦਿੱਤੀ। ਹਾਲਾਂਕਿ, ਸਾਰੇ ਬਚ ਗਏ ਹਨ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਟੀਮ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਰਵਾਨਾ ਹੋਈ ਸੀ।
ਡਾਕਟਰੀ ਟੀਮ ਬੋਲੈਰੋ ਗੱਡੀ ਰਾਹੀਂ ਤੜਕਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਚੈੱਕਅਪ ਲਈ ਖਨੌਰੀ ਬਾਰਡਰ ਜਾ ਰਹੀ ਸੀ। ਇਸ ਦੌਰਾਨ ਸਮਾਣਾ ਦੇ ਪਿੰਡ ਜੋੜੇ ਮਾਜਰਾ ਨੇੜੇ ਟੀਮ ਦੀ ਗੱਡੀ ਨੂੰ ਸਾਹਮਣੇ ਆ ਰਹੀ ਇੱਕ ਸਕੋਰਪੀਓ ਗੱਡੀ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਡਾਕਟਰ ਹਰੀ ਮਹਿਤਾ, ਡਾਕਟਰ ਗਗਨਦੀਪ ਡਾਕਟਰ ਪੁਨੀਤ ਜ਼ਖਮੀ ਹੋ ਗਏ ਜਿਨਾਂ ਨੂੰ ਪਟਿਆਲਾ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਕਸਬਾ ਘਗਾ ਵਿਖੇ ਜੋੜ ਮੇਲੇ ਦੇ ਟੈਂਟ ‘ਚ ਬਿਜਲੀ ਦੀ ਸਜਾਵਟ ਕਰ ਰਹੇ ਨੌਜਵਾਨ ਨੂੰ ਲੱਗਿਆ ਕ.ਰੰ/ਟ, ਹੋਈ ਮੌ.ਤ
ਇਸ ਹਾਦਸੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਸਕਾਰਪੀਓ ਦੇ ਪਿੱਛੇ ਚੱਲ ਰਹੀ ਕਾਰ ਦੇ ਡੈਸ਼ਬੋਰਡ ਕੈਮਰੇ ਤੋਂ ਰਿਕਾਰਡ ਕੀਤੀ ਗਈ ਹੈ। ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਸਕਾਰਪੀਓ ਇੱਕ ਬੱਸ ਦੇ ਪਿੱਛੇ ਚੱਲ ਰਹੀ ਹੈ। ਦੂਜੀ ਲੇਨ ‘ਤੇ ਸਾਹਮਣੇ ਤੋਂ ਦੋ ਵਾਹਨ ਆ ਰਹੇ ਹਨ। ਅਚਾਨਕ ਸਕਾਰਪੀਓ ਚਾਲਕ ਨੇ ਆਪਣੀ ਕਾਰ ਨੂੰ ਦੂਸਰੀ ਲੇਨ ਵੱਲ ਮੋੜ ਦਿੱਤਾ, ਜਿਸ ਕਾਰਨ ਉਹ ਸਾਹਮਣੇ ਤੋਂ ਆ ਰਹੀਆਂ ਦੋਵੇਂ ਗੱਡੀਆਂ ਨਾਲ ਟਕਰਾ ਗਿਆ।
ਵੀਡੀਓ ਲਈ ਕਲਿੱਕ ਕਰੋ -: