ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਪੈਦਲ ਜਾ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਸੜਕ ‘ਤੇ ਪਈਆਂ ਟੁੱਟੀਆਂ ਹਾਈ ਵੋਲਟੇਜ ਤਾਰਾਂ ‘ਤੇ ਨੌਜਵਾਨ ਦਾ ਪੈਰ ਰੱਖਿਆ ਗਿਆ, ਜਿਸ ਤੋਂ ਬਾਅਦ ਕਰੰਟ ਲੱਗਣ ਕਾਰਨ ਨੌਜਵਾਨ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ 21 ਸਾਲਾ ਲੱਕੀ ਵਾਸੀ ਸੰਤੋਖਪੁਰਾ ਹਰਦਿਆਲ ਨਗਰ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਲਗਾਇਆ ਧਰਨਾ ਅਤੇ ਪ੍ਰਸ਼ਾਸਨ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੱਕੀ ਰਾਮਾ ਮੰਡੀ ਦੇ ਕੋਲ ਪੈਂਦੀ ਤੇਲ ਦੀ ਫੈਕਟਰੀ ਨੇੜੇ ਫੋਨ ‘ਤੇ ਗੱਲ ਕਰਦਾ ਹੋਇਆ ਪੈਦਲ ਜਾ ਰਿਹਾ ਸੀ। ਇਸ ਦੌਰਾਨ ਲੰਮਾ ਪਿੰੰਡ ਚੌਕ ਨੇੜੇ ਸੜਕ ’ਤੇ ਡਿੱਗੀ ਬਿਜਲੀ ਦੀ ਤਾਰਾਂ ’ਤੇ ਉਸ ਦਾ ਪੈਰ ਆ ਗਿਆ ਅਤੇ ਬਿਜਲੀ ਦਾ ਝਟਕਾ ਲੱਗਣ ਕਾਰਨ ਲੱਕੀ ਦੀ ਮੌਤ ਹੋ ਗਈ। ਮ੍ਰਿਤਕ ਨੂੰ ਸੜਕ ਤੋਂ ਚੁੱਕ ਕੇ ਕਿਨਾਰੇ ‘ਤੇ ਲਿਜਾਇਆ ਗਿਆ। ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : PSEB ਨੇ 8ਵੀਂ, 10ਵੀਂ ਤੇ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ, ਜਾਣੋ ਕਦੋਂ ਹੋਣਗੇ ਪੇਪਰ
ਦੱਸ ਦਈਏ ਕਿ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਫੈਕਟਰੀ ਮਾਲਕ ਨੇ ਉਸ ਨੂੰ ਕਿਸੇ ਕੰਮ ਲਈ ਭੇਜਿਆ ਸੀ। ਉਥੇ ਬਣ ਰਹੀ ਸੜਕ ‘ਤੇ ਬਿਜਲੀ ਦੀ ਤਾਰ ਲੱਗੀ ਹੋਈ ਸੀ, ਜਦੋਂ ਉਹ ਫੋਨ ਚਲਾ ਰਿਹਾ ਸੀ ਤਾਂ ਉਸ ਦਾ ਪੈਰ ਬਿਜਲੀ ਦੀ ਤਾਰ ‘ਤੇ ਪੈ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। 50,000 ਰੁਪਏ ਦੇ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਨੇ ਇਨਸਾਫ ਲਈ ਪਹਿਲਾਂ ਜਲੰਧਰ ਹੋਸ਼ਿਆਰਪੁਰ ਰੋਡ ਜਾਮ ਕੀਤੀ ਗਈ, ਉਸ ਤੋਂ ਬਾਅਦ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਧਰਨਾ ਲਗਾ ਕੇ ਬੰਦ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰ ਨੇ ਪ੍ਰਸ਼ਾਸਨ ਤੋਂ ਸਵਾਲ ਕੀਤੇ ਕਿ ਜੋ ਤਾਰ ਟੁੱਟ ਕੇ ਥੱਲੇ ਡਿੱਗੀ ਹੋਈ ਸੀ ਉਸਦਾ ਜਿੰਮੇਦਾਰ ਕੌਣ ਹੈ, ਜੇਕਰ ਕੋਈ ਜਿੰਮੇਦਾਰ ਹੈ ਤਾਂ ਉਸਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ।
ਵੀਡੀਓ ਲਈ ਕਲਿੱਕ ਕਰੋ -: