ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਕਰਾਸ ਫਾਇਰਿੰਗ ‘ਚ ਗੋਲੀ ਚੱਲਣ ਕਾਰਨ ਇੱਕ ਬਦਮਾਸ਼ ਜ਼ਖਮੀ ਹੋ ਗਿਆ ਹੈ। ਜਿਨ੍ਹਾਂ ਨੇ ਨਾਮੀ ਗੈਂਗ ਦੇ ਨਾਂ ‘ਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੁਲਿਸ ਨੇ ਐਨਕਾਊਟਰ ਦੌਰਾਨ ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਮੁਕਤਸਰ-ਫਿਰੋਜ਼ਪੁਰ ਰੋਡ ‘ਤੇ ਪਿੰਡ ਲੁਬਾਣਿਆਵਾਲੀ ਕੋਲ ਦੇਰ ਰਾਤ ਵਰ੍ਹਦੇ ਮੀਂਹ ‘ਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪਿੰਡ ਰੁਪਾਣਾ ਸਥਿਤ ਇਕ ਮਿੱਲ ਦੇ ਠੇਕੇਦਾਰ ਨੂੰ ਫੋਨ ‘ਤੇ ਧਮਕੀਆਂ ਦਿੱਤੀਆਂ ਗਈਆਂ ਅਤੇ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਮੁਲਜ਼ਮਾਂ ਨੇ ਆਪਣੇ ਆਪ ਨੂੰ ਨਾਮੀ ਗੈਂਗ ਦਾ ਮੈਂਬਰ ਦੱਸਿਆ ਸੀ। ਇਸ ਸਬੰਧੀ ਠੇਕੇਦਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੁਦੱਈ ਨਾਲ ਗੱਲਬਾਤ ਉਪਰੰਤ ਸਾਰੀ ਸਕੀਮ ਉਕਤ ਵਿਅਕਤੀਆਂ ਨੂੰ ਕਾਬੂ ਕਰਨ ਲਈ ਬਣਾਈ। ਫਿਰੌਤੀ ਮੰਗਣ ਵਾਲਿਆਂ ਨਾਲ 15 ਲੱਖ ਰੁਪਏ ‘ਚ ਸੌਦਾ ਤਹਿ ਹੋਇਆ।
ਫਿਰੌਤੀ ਮੰਗਣ ਵਾਲਿਆਂ ਨੇ ਅੱਜ ਮੁਦੱਈ ਨੂੰ ਪੈਸਿਆਂ ਲਈ ਪਿੰਡ ਲੁਬਾਣਿਆਵਾਲੀ ਕੋਲ ਬੁਲਾਇਆ ਤਾਂ ਪਹਿਲਾ ਤੋਂ ਬਣਾਈ ਸਕੀਮ ਤਹਿਤ ਮੁਦੱਈ ਦੇ ਕਰਿੰਦੇ ਨਾਲ ਪੁਲਿਸ ਪਾਰਟੀ ਪਹੁੰਚੀ। ਪੈਸੇ ਲੈਣ ਲਈ ਇਹ ਤਿੰਨ ਵਿਅਕਤੀ ਮੋਟਰਸਾਈਕਲ ਤੇ ਆਏ, ਜਦ ਪੈਸੇ ਪਕੜਣ ਉਪਰੰਤ ਇਹਨਾਂ ਨੂੰ ਪਤਾ ਲੱਗਾ ਕਿ ਪੁਲਿਸ ਨੇ ਇਹਨਾਂ ਨੂੰ ਘੇਰ ਲਿਆ ਹੈ ਤਾਂ ਇਹਨਾਂ ਚੋਂ ਇਕ ਨੇ ਪੁਲਿਸ ਵੱਲ ਗੋਲੀ ਚਲਾਈ।
ਇਹ ਵੀ ਪੜ੍ਹੋ : ਸਿੱਖ ਜੋੜੇ ਨੇ ਮਾਊਂਟ ਵਿਨਸਨ ‘ਤੇ ਝੁਲਾਇਆ ਨਿਸ਼ਾਨ ਸਾਹਿਬ, ਹਰਸਿਮਰਤ ਬਾਦਲ ਨੇ ਦਿੱਤੀ ਵਧਾਈ
ਜਵਾਬੀ ਕਾਰਵਾਈ ‘ਚ ਪੁਲਿਸ ਪਾਰਟੀ ਨੇ ਗੋਲੀ ਚਲਾਈ ਤਾਂ ਇਹਨਾਂ ਦੇ ਇਕ ਸਾਥੀ ਸੁਖਮੰਦਰ ਸਿੰਘ ਦੇ ਗੋਲੀ ਲੱਗੀ ਉਹ ਹੇਠਾ ਡਿੱਗ ਪਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਭੱਜਣ ਦੋ ਕੋਸਿਸ ਕਰ ਰਹੇ ਸੁਖਮੰਦਰ ਸਿੰਘ ਦੇ ਬਾਕੀ ਦੋ ਸਾਥੀਆਂ ਲਖਵੀਰ ਸਿੰਘ ਅਤੇ ਸਰਵਨ ਸਿੰਘ ਨੂੰ ਵੀ ਮੌਕੇ ਤੇ ਕਾਬੂ ਕਰ ਲਿਆ। ਜਖਮੀ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਭੇਜਿਆ ਗਿਆ। ਐਨਕਾਊਟਰ ਉਪਰੰਤ ਐਸ ਐਸ ਪੀ ਤੁਸ਼ਾਰ ਗੁਪਤਾ ਮੌਕੇ ਤੇ ਪਹੁੰਚੇ ।
ਵੀਡੀਓ ਲਈ ਕਲਿੱਕ ਕਰੋ -: