ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਭੋਗਪੁਰ ਬਲਾਕ ਦੇ ਪਿੰਡ ਕਾਲਾ ਬੱਕਰਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਦਸੂਹਾ ਸਿਵਿਲ ਹਸਪਤਾਲ ਤੋਂ ਜਲੰਧਰ ਦੇ ਲਈ ਰੈਫਰ ਕੀਤੇ ਮਰੀਜ਼ ਨੂੰ ਲੈ ਕੇ ਜਾ ਰਹੀ ਇੱਕ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਐਂਬੂਲੈਂਸ ਦੀ ਗੰਨੇ ਦੀ ਟਰਾਲੀ ਨਾਲ ਹੋਈ ਹੈ। ਹਾਦਸੇ ‘ਚ ਐਂਬੂਲੈਂਸ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਐਂਬੂਲੈਂਸ ਚਾਲਕ ਦੇ ਦੋਸਤਾਂ ਨਾਲ ਗੱਲ ਕਰਨ ‘ਤੇ ਸਾਹਮਣੇ ਆਇਆ ਕਿ ਐਂਬੂਲੈਂਸ ਚਾਲਕ ਸਵੇਰੇ ਕਰੀਬ 3 ਵਜੇ ਦਸੂਹਾ ਸਿਵਿਲ ਹਸਪਤਾਲ ਤੋਂ ਐਮਰਜੈਂਸੀ ਰੈਫਰ ਇੱਕ ਮਰੀਜ਼ ਨੂੰ ਜਲੰਧਰ ਲੈ ਕੇ ਜਾ ਰਿਹਾ ਸੀ। ਤਕਰੀਬਨ ਇੱਕ ਘੰਟੇ ਬਾਅਦ ਉਸ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ। ਗੰਨੇ ਦੀ ਟਰਾਲੀ ਨਾਲ ਐਂਬੂਲੈਂਸ ਦੀ ਜ਼ੋਰਦਾਰ ਟੱਕਰ ਹੋ ਗਈ।
ਇਹ ਵੀ ਪੜ੍ਹੋ : ਜਲੰਧਰ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁ.ਕਾਬ.ਲਾ, ਦੋ ਮੁਲਜ਼ਮਾਂ ਨੂੰ ਕੀਤਾ ਕਾਬੂ, ਇੱਕ ਦੇ ਵੱ/ਜੀ ਗੋ.ਲੀ
ਦੱਸਿਆ ਜਾ ਰਿਹਾ ਹੈ ਟੱਕਰ ਇੰਨੀ ਜ਼ਬਰਦਸਤ ਹੋਈ ਕਿ ਐਂਬੂਲੈਂਸ ਚਾਲਕ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਦੂਜੇ ਪਾਸੇ ਐਂਬੂਲੈਂਸ ‘ਚ ਮੌਜੂਦ ਰੈਫਰ ਮਰੀਜ਼ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਐਂਬੂਲੈਂਸ ਚਾਲਕ ਦੀ ਪਛਾਣ ਹਰਮਿੰਦਰ ਸਿੰਘ ਵਜੋਂ ਹੋਈ ਹੈ। ਉਹ ਦਸੂਹਾ ਦੇ ਪਿੰਡ ਕੈਂਥਾ ਦਾ ਰਹਿਣ ਵਾਲਾ ਸੀ।
ਵੀਡੀਓ ਲਈ ਕਲਿੱਕ ਕਰੋ -: