ਅਮਰੀਕਾ ਤੋਂ ਅੱਜ ਡਿਪੋਰਟ ਹੋ ਕੇ ਘਰ ਵਾਪਸ ਆਉਣ ਵਾਲੇ ਪੰਜਾਬ ਦੇ ਨੌਜਵਾਨਾਂ ਵਿੱਚੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਚਾਰ ਨੌਜਵਾਨ ਵੀ ਸ਼ਾਮਿਲ ਹਨ, ਜੋ ਅਮਰੀਕਾ ਵਿੱਚ ਰੋਜ਼ੀ ਰੋਟੀ ਕਮਾਉਣ ਤੇ ਆਪਣੇ ਤੇ ਗਰੀਬੀ ਦੇ ਬੋਝ ਨੂੰ ਖਤਮ ਕਰਨ ਵਾਸਤੇ ਗਏ ਸਨ ਪਰ ਅੱਜ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਪੰਜਾਬ ਉਹਨਾਂ ਦੇ ਘਰ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ।

4 youths of Ferozepur
ਉਹਨਾਂ ਵਿੱਚੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਤਰਾਂ ਵਾਲੀ ਦਾ ਰਹਿਣ ਵਾਲਾ ਨੌਜਵਾਨ ਨਵਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਇੱਕ ਨੌਜਵਾਨ ਹੈ ਜਿਸ ਦੇ ਪਰਿਵਾਰ ਨੇ ਉਸ ਨੂੰ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਅਮਰੀਕਾ ਭੇਜਿਆ ਸੀ ਤੇ ਉਥੋਂ ਅੱਜ ਉਸ ਨੂੰ ਡਿਪੋਰਟ ਕਰਕੇ ਵਾਪਸ ਉਸ ਦੇ ਘਰ ਭੇਜਿਆ ਜਾ ਰਿਹਾ ਹੈ। ਇਹ ਸੁਨੇਹਾ ਮਿਲਣ ਤੋਂ ਬਾਅਦ ਘਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਨਵਦੀਪ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਦੋ ਵਾਰ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਅੱਜ ਤੋਂ ਅੱਠ ਮਹੀਨੇ ਪਹਿਲਾਂ ਨਵਦੀਪ ਨੇ ਅਮਰੀਕਾ ਜਾਣ ਦੇ ਲਈ ਜਿੱਦ ਕੀਤੀ ਤਾਂ ਉਸ ਦੇ ਪਿਤਾ ਨੇ ਆਪਣੇ ਕੋਲ ਇੱਕ ਕਿੱਲਾ ਜਮੀਨ ਜੋ ਸੀ ਉਸ ਨੂੰ ਵੇਚ ਦਿੱਤਾ ਤੇ ਉਸ ਨੂੰ 40 ਲੱਖ ਰੁਪਏ ਲਗਾ ਕੇ ਅਮਰੀਕਾ ਭੇਜਿਆ ਪਰ ਉਸ ਤੋਂ ਪਹਿਲਾਂ ਪਨਾਮਾ ਦੇ ਜੰਗਲਾਂ ਵਿੱਚੋਂ ਹੀ ਉਸ ਨੂੰ ਫੜ ਲਿੱਤਾ ਗਿਆ ਤੇ ਡਿਪੋਰਟ ਕਰਕੇ ਫਿਰੋਜ਼ਪੁਰ ਉਸਦੇ ਘਰ ਵਾਪਸ ਭੇਜ ਦਿੱਤਾ।
ਨਵਦੀਪ ਦੋ ਮਹੀਨੇ ਆਪਣੇ ਘਰ ਰਿਹਾ ਤੇ ਉਸ ਨੂੰ ਫਿਰ ਏਜੰਟਾਂ ਤੇ ਉਸਦੇ ਦੋਸਤਾਂ ਨੇ ਦੁਬਾਰਾ ਵਾਪਸ ਜਾਣ ਦੇ ਲਈ ਕਿਹਾ ਤਾਂ ਪੁੱਤਰ ਨਵਦੀਪ ਸਿੰਘ ਦੇ ਕਹਿਣ ਤੇ ਮਜਬੂਰ ਪਿਤਾ ਨੇ ਆਪਣੇ ਘਰ ਤੇ 15 ਲੱਖ ਰੁਪਏ ਦਾ ਹੋਰ ਲੋਨ ਲੈ ਕੇ ਉਸ ਨੂੰ ਇੱਕ ਵਾਰ ਫਿਰ ਅਮਰੀਕਾ ਦੇ ਲਈ ਭੇਜ ਦਿੱਤਾ ਤੇ ਇਹ ਸੋਚਿਆ ਕਿ ਉਸ ਦਾ ਬੱਚਾ ਉਥੇ ਪਹੁੰਚ ਕੇ ਮਿਹਨਤ ਕਰੇਗਾ ਤੇ ਉਸਦੀ ਜ਼ਮੀਨ ਤੇ ਘਰ ਤੇ ਲਿਆ ਕਰਜ਼ਾ ਵੀ ਉਤਰ ਜਾਏਗਾ ਪਰ ਅੱਜ ਨਤੀਜਾ ਕੁਝ ਹੋਰ ਨਿਕਲਿਆ ਜਦ ਘਰ ਵਾਲਿਆਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਨਵਦੀਪ ਸਿੰਘ ਜੋ ਦੋ ਮਹੀਨੇ ਪਹਿਲਾਂ ਹੀ ਅਮੇਰਿਕਾ ਪਹੁੰਚਿਆ ਸੀ ਪਰ ਅੱਜ ਉਸ ਨੂੰ ਡਿਪੋਰਟ ਕਰਕੇ ਉਸਦੇ ਘਰ ਵਾਪਸ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮਹੀਨਾ ਪਹਿਲਾਂ ਦੁਬਈ ਗਏ ਸ਼ਖਸ ਦੀ ਹੋਈ ਮੌ.ਤ, ਹਾਰਟ ਅ.ਟੈਕ ਕਾਰਨ 2 ਬੱਚਿਆਂ ਦੇ ਪਿਓ ਦੀ ਗਈ ਜਾ.ਨ
ਪਰਿਵਾਰ ਦਾ ਕਹਿਣਾ ਹੈ ਕਿ ਨਾ ਤਾਂ ਉਹਨਾਂ ਕੋਲ ਉਹਨਾਂ ਦੀ ਜੱਦੀ ਜ਼ਮੀਨ ਰਹੀ ਤੇ ਘਰ ਤੇ ਵੀ ਲੋਨ ਲਿਆ ਹੋਇਆ ਹੈ। ਉਹਨਾਂ ਕੋਲ ਕੁਝ ਨਹੀਂ ਰਿਹਾ ਤੇ ਮੁੰਡਾ ਵੀ ਘਰ ਵਾਪਸ ਪਰਤ ਆਇਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਹੋ ਸਕੇ।
ਨਵਦੀਪ ਸਿੰਘ ਦੀ ਮਾਂ ਅਤੇ ਦਾਦੀ ਦਾ ਕਹਿਣਾ ਹੈ ਕਿ ਉਹ ਕਾਫੀ ਗਰੀਬ ਹਨ। ਗਰੀਬੀ ਕਾਰਨ ਉਹਨਾਂ ਨੇ ਆਪਣੇ ਪੁੱਤਰ ਨਵਦੀਪ ਸਿੰਘ ਨੂੰ ਆਪਣੀ ਜ਼ਮੀਨ ਵੇਚ ਕੇ ਤੇ ਘਰ ਤੇ ਲੋਨ ਲੈ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਪਰ ਉਹ ਦੂਜੀ ਵਾਰ ਫਿਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ। ਇਸ ਕਰਕੇ ਉਹਨਾਂ ਦਾ ਮਨ ਕਾਫੀ ਖਰਾਬ ਹੈ ਕਿਉਂਕਿ ਸਭ ਕੁਝ ਵੇਚ ਵਟਾ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤਾਂ ਜੋ ਗਰੀਬੀ ਤੋਂ ਉਹਨਾਂ ਨੂੰ ਕੁਝ ਰਾਹਤ ਮਿਲੇਗੀ ਪਰ ਅੱਜ ਸਭ ਕੁਝ ਉਹਨਾਂ ਦਾ ਵਿੱਕ ਚੁੱਕਿਆ ਹੈ। ਉਹਨਾਂ ਕੋਲ ਹੁਣ ਕੁਝ ਨਹੀਂ ਰਿਹਾ ਉਹਨਾਂ ਕਿਹਾ ਕਿ ਜੇ ਪੰਜਾਬ ਵਿੱਚ ਵੀ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਜਾਂਦੀਆਂ ਤਾਂ ਉਹ ਕਦੀ ਵੀ ਆਪਣੇ ਬੱਚਿਆਂ ਨੂੰ ਅੱਖਾਂ ਤੋਂ ਦੂਰ ਨਾ ਕਰਦੇ।
ਵੀਡੀਓ ਲਈ ਕਲਿੱਕ ਕਰੋ -:
























