‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਹੈ। ਇਸ ਸਬੰਧ ਵਿੱਚ, ਅੱਜ 10 ਮਾਰਚ ਨੂੰ ਬਰਨਾਲਾ ਵਿਖੇ 2 ਮਹਿਲਾ ਨਸ਼ਾ ਤਸਕਰਾਂ ਦੀ ਜਾਇਦਾਦ ‘ਤੇ ਪਿਲਾ ਪੰਜਾ ਚਲਾਇਆ ਗਿਆ। ਬਰਨਾਲਾ ਪੁਲਿਸ ਵੱਲੋਂ ਸੈਸੀ ਮੁਹੱਲਾ ਬਰਨਾਲਾ ਵਿਖੇ ਇੱਕ ਨਸ਼ਾ ਤਸਕਰ ਦੇ ਘਰ ਕਾਰਵਾਈ ਕਰਦਿਆਂ ਉਨ੍ਹਾਂ ਦੇ ਘਰ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ।

Bulldozer runs over houses
SSP ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਇਹ ਘਰ ਕਾਲੀ ਅਤੇ ਸਰਬੀ ਨਾਮ ਦੀ ਮਹਿਲਾ ਵੱਲੋਂ ਨਜਾਇਜ਼ ਤੌਰ ਤੇ ਬਣਾਇਆ ਗਿਆ ਸੀ ਅਤੇ ਟਰਸਟ ਵੱਲੋਂ ਇਸ ਨੂੰ ਨਾਜਾਇਜ਼ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਦੋਵਾਂ ਮਹਿਲਾ ਤਸਕਰਾਂ ਖਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਲਗਭਗ 16 ਮਾਮਲੇ ਦਰਜ ਹਨ। ਜਿਸ ਦੇ ਚਲਦਿਆਂ ਬੁਲਡੋਜ਼ਰ ਦੀ ਕਾਰਵਾਈ ਕਰਕੇ ਦੋਹਾਂ ਦੇ ਘਰ ਨੂੰ ਢਾਇਆ ਗਏ ਹੈ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਅੰਤਰਰਾਸ਼ਟਰੀ ਨਸ਼ਾ ਤਸਕਰ ਸ਼ੌਨ ਭਿੰਡਰ ਗ੍ਰਿਫਤਾਰ, ਅਮਰੀਕਾ ਤੇ ਕੈਨੇਡਾ ‘ਚ ਕਰਦਾ ਸੀ ਤਸਕਰੀ
ਵੀਡੀਓ ਲਈ ਕਲਿੱਕ ਕਰੋ -:
























