ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ਤੇ ਪਿੰਡ ਸੰਗੂਧੌਣ ਨੇੜੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਦੋ ਕਾਰਾਂ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ। ਟੱਕਰ ਇੰਨ੍ਹੀ ਭਿਆਨਕ ਸੀ ਕਿ ਦੋਹਾਂ ਕਾਰਾਂ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆਂ ਗਿਆ।

Two cars collided
ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਣਯੋਗ ਅਦਾਲਤ ਦੇ ਦੋ ਕਰਮਚਾਰੀ ਸਰਬਜੀਤ ਸਿੰਘ ਅਤੇ ਅਮਿਤ ਕੁਮਾਰ ਜੋ ਕਿ ਬਠਿੰਡਾ ਵਾਸੀ ਸਨ, ਸਵਿਫਟ ਕਾਰ ਰਾਹੀ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਵੱਲ ਜਾ ਰਹੇ ਸਨ। ਇਸ ਦੌਰਾਨ ਜੇ ਡੀ ਕਾਲਜ ਨੇੜੇ ਬਠਿੰਡਾ ਤੋਂ ਮੁਕਤਸਰ ਵੱਲ ਆ ਰਹੀ ਇੱਕ ਸਕਾਰਪੀਓ ਅਤੇ ਸਵਿਫਟ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਦੌਰਾਨ ਸਵਿਫਟ ਸਵਾਰ ਦੋਵੇ ਗੰਭੀਰ ਜ਼ਖਮੀ ਹੋ ਗਏ ਅਤੇ ਇਕ ਸਕਾਰਪੀਓ ਸਵਾਰ ਦੇ ਵੀ ਕੁਝ ਸੱਟਾਂ ਲੱਗੀਆ।
ਇਹ ਵੀ ਪੜ੍ਹੋ : ਪਾਰਕਿੰਗ ਵਿਵਾਦ ਨੂੰ ਲੈ ਕੇ ਮੋਹਾਲੀ ‘ਚ ਵਿਗਿਆਨੀ ਦੀ ਮੌਤ, IISER ‘ਚ ਕੰਮ ਕਰਦਾ ਸੀ ਅਭਿਸ਼ੇਕ
ਸਵਿਫਟ ਸਵਾਰ ਸਰਬਜੀਤ ਸਿੰਘ ਅਤੇ ਅਮਿਤ ਕੁਮਾਰ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਗੰਭੀਰ ਹਾਲਤ ਦੇਖਦੇ ਹੋਏ ਅਮਿਤ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਦਕਿ ਜ਼ਖਮਾਂ ਦੀ ਤਾਬ ਨਾ ਝੱਲਦਾ ਉਹ ਰਸਤੇ ‘ਚ ਦਮ ਤੋੜ ਗਿਆ। ਇਹਨਾਂ ਜਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਸਰਕਾਰੀ ਹਸਪਤਾਲ ਪਹੁੰਚਾਇਆ। ਸਕਾਰਪੀਓ ਸਵਾਰ ਇੱਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਇਸ ਸਬੰਧੀ ਪੁਲਿਸ ਨੇ ਮੌਕੇ ਤੇ ਪਹੁੰਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























