ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ, ਇਹ ਗੱਲ ਸਾਬਿਤ ਹੋਈ 18 ਲੱਖ ਰੁਪਏ ਦੇ ਜੈਤੂ ਰਹੇ ਸ਼ਖਸ ਉਪਰ। ਦਰਅਸਲ ਸ਼ਖਸ ਰਿਸ਼ਤੇਦਾਰੀ ਵਿੱਚ ਵਿਆਹ ਦੇਖ ਲਈ ਫਾਜ਼ਿਲਕਾ ਆਇਆ ਸੀ, ਜਿੱਥੇ 6 ਰੁਪਏ ਦੀ ਲਾਟਰੀ ਨੇ ਲੱਖਾਂ ਰੁਪਏ ਉਸ ਦੀ ਝੋਲੀ ਪਾ ਦਿੱਤੇ। ਜਲਾਲਾਬਾਦ ਲਾਟਰੀ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।

A person won a lottery
ਦੁਕਾਨਦਾਰ ਨੇ ਦੱਸਿਆ ਕਿ ਬੀਤੇ ਕੱਲ ਉਸਦੇ ਕੋਲੇ ਹੈਟ੍ਰਿਕ ਲੱਗ ਗਈ। ਦੁਪਹਿਰ 1 ਵਜੇ 45000 ਦਾ ਇਨਾਮ ਨਿਕਲਿਆ ਫਿਰ ਸ਼ਾਮ 6 ਵਜੇ 90 ਹਜ਼ਾਰ ਰੁਪਏ ਦਾ ਅਤੇ ਰਾਤ ਨੂੰ 8 ਵਜੇ 18 ਲੱਖ ਰੁਪਏ ਦਾ ਇਨਾਮ ਲੱਗਿਆ। ਹਾਲਾਂਕਿ ਇਨਾਮ ਜਿੱਤਣ ਵਾਲਾ ਸ਼ਖਸ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹੈ। ਉਹ ਫਾਜ਼ਿਲਕਾ ਕਿਸੇ ਵਿਆਹ ਸ਼ਾਦੀ ਦੇ ਵਿੱਚ ਆਇਆ ਸੀ ਇਸੇ ਦੌਰਾਨ ਉਸਨੇ ਲਾਟਰੀ ਖਰੀਦੀ ਸੀ ਅਤੇ ਉਸ ਦਾ 18 ਲੱਖ ਰੁਪਏ ਦਾ ਇਨਾਮ ਲੱਗਾ ਹੈ। ਲਾਟਰੀ ਨਿਕਲਣ ‘ਤੇ ਦੁਕਾਨਦਾਰ ਨੇ ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਖੁਸ਼ੀ ਮਨਾਈ।
ਵੀਡੀਓ ਲਈ ਕਲਿੱਕ ਕਰੋ -:
























