ਫਿਲੌਰ ਨੇੜੇ ਸਿਸਕ ਲੇਨ ‘ਤੇ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਦੁੱਧ ਨਾਲ ਭਰਿਆ ਕੰਟੇਨਰ ਅਚਾਨਕ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਕੰਟੇਨਰ ਚਾਲਕ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕੰਟੇਨਰ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ‘ਚ ਭਾਰਤੀ ਕਰਵਾਇਆ ਗਿਆ ਹੈ।

A container full of milk
ਪ੍ਰਾਪਤ ਜਾਣਕਾਰੀ ਅਨੁਸਾਰ ਦੁੱਧ ਨਾਲ ਭਰਿਆ ਕੰਟੇਨਰ PB03 AY 2089, ਬਟਾਲਾ ਤੋਂ ਦੁੱਧ ਲੈ ਕੇ ਅੰਬਾਲਾ ਵੱਲ ਜਾ ਰਿਹਾ ਸੀ। ਇਸ ਦੌਰਾਨ RC ਪਲਾਜ਼ਾ ਨੇੜੇ ਅਚਾਨਕ ਕੰਟੇਨਰ ਪਲਟ ਗਿਆ ਅਤੇ ਚਾਲਕ ਬੁਰੀ ਤਰ੍ਹਾਂ ਜਖਮੀ ਹੋ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਗੱਡੀ ਦੇ ਜ਼ਖਮੀ ਡ੍ਰਾਈਵਰ ਨੂੰ ਥਾਣੇਦਾਰ ਜਸਵਿੰਦਰ ਸਿੰਘ ਅਤੇ ਨੀਰਜ ਕੁਮਾਰ ਨੇ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਮੁਅੱਤਲ ਇੰਸਪੈਕਟਰ ਰੌਨੀ ਸਿੰਘ ਨੂੰ ਵੱਡਾ ਝਟਕਾ ! ਹਾਈ ਕੋਰਟ ਨੇ ਅਗਾਊਂ ਜ਼ਮਾਨਤ ਪਟੀਸ਼ਨ ਸੁਣਨ ਤੋਂ ਕੀਤਾ ਇਨਕਾਰ
ਮੋਕੇ ‘ਤੇ ਮੋਜੂਦ ਲੋਕਾਂ ਨੇ ਦੱਸਿਆ ਕਿ ਦੁੱਧ ਕੰਟੇਨਰ ਤੋਂ ਬਾਹਰ ਆ ਕੇ ਵਹਿਣ ਲੱਗ ਪਿਆ ਕੁਝ ਲੋਕ ਡੁੱਲਿਆ ਦੁੱਧ ਇਕੱਠਾ ਕਰਕੇ ਆਪਣੇ ਘਰਾਂ ਨੂੰ ਡਰੰਮੀਆਂ ਤੇ ਕੈਨੀਆਂ ਭਰ ਕੇ ਲਿਜਾਂਦੇ ਦਖਾਈ ਦਿੱਤੇ। ਘਟਨਾ ਵ;ਲਈ ਥਾਂ ‘ਤੇ ਦੁੱਧ ਢੋਣ ਵਾਲਿਆਂ ਦੀ ਹੋੜ ਮੱਚ ਗਈ।
ਵੀਡੀਓ ਲਈ ਕਲਿੱਕ ਕਰੋ -:
























