ਜਲੰਧਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਕੇਲਿਆਂ ਨਾਲ ਭਰੇ ਟਰੱਕ ਵਿਚ ਤਕਰੀਬਨ 55 ਕਿਲੋ ਚੂਰਾ ਪੋਸਤ ਲੁਕਾਇਆ ਹੋਇਆ ਸੀ। ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਤਾਂ ਫਿਰ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਦੱਸ ਦੇਈਏ ਕਿ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ 2 ਟਰੱਕ ਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਮੋਗਾ ਦੇ ਵਸਨੀਕਾਂ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 55 ਕਿਲੋ ਡੋਡਾ ਭੁੱਕੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਵੀ ਲਿਆ ਹੈ।
ਇਹ ਵੀ ਪੜ੍ਹੋ : ਯੁੱ.ਧ ਨ.ਸ਼ਿਆਂ ਵਿਰੁੱਧ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਨ.ਸ਼ਾ ਤ.ਸਕ.ਰ ਦੇ ਕਮਰੇ ਨੂੰ ਕੀਤਾ ਢਹਿ ਢੇਰੀ
ਦਰਅਸਲ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਮੋਗੇ ਵੱਲੋਂ ਆ ਰਹੇ ਕੇਲਿਆਂ ਦੇ ਭਰੇ ਟਰੱਕ ਨੂੰ ਚੈੱਕ ਕੀਤਾ ਤਾਂ ਇਸ ਵਿਚੋਂ 55 ਕਿਲੋ ਡੋਡੇ ਭੁੱਕੀ ਬਰਾਮਦ ਹੋਏ ਤੇ 2 ਜਣੇ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -:

























