ਗੁਰਦਾਸਪੁਰ ਦੇ ਕਸਬਾ ਦੀਨਾਨਗਰ ਬਾਈਪਾਸ ਨੇੜੇ ਰਾਵੀ ਹੋਟਲ ਦੇ ਸਾਹਮਣੇ ਭਿਆਨਕ ਸੜਕ ਹਾਦਸਾ ਵਾਪਰਿਆ। ਸਕੂਟਰੀ ਤੇ ਸਵਾਰ ਪਤੀ ਪਤਨੀ ਨੂੰ ਅਚਾਨਕ ਤੇਜ਼ ਰਫਤਾਰ ਕਾਲੇ ਰੰਗ ਦੀ ਸਕਾਰਪੀਓ ਨੇ ਸਕੂਟਰੀ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਪਤੀ ਅਤੇ ਪਤਨੀ ਦੋਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੋਨੇਂ ਪਤੀ ਪਤਨੀ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਆਪਣੀ ਸਕੂਟਰੀ ਦੇ ਸਵਾਰ ਹੋ ਕੇ ਕਿਸੇ ਹੋਰ ਰਿਸ਼ਤੇਦਾਰ ਕੋਲ ਜਾ ਰਹੇ ਸਨ। ਜਦੋਂ ਉਹ ਦੀਨਾਨਗਰ ਬਾਈਪਾਸ ਰਾਵੀ ਹੋਟਲ ਦੇ ਸਾਹਮਣੇ ਪਹੁੰਚੇ ਤਾਂ ਉਨਾਂ ਵੱਲੋਂ ਪਿੰਡ ਕੋਠੇ ਲੋਹਗੜ੍ਹ ਨੂੰ ਜਾਂਦੀ ਸੜਕ ਨੂੰ ਕਰਾਸ ਕਰਨਾ ਸੀ ਪਰ ਇੱਕ ਤੇਜ਼ ਰਫਤਾਰ ਆ ਰਹੀ ਸਕਾਰਪੀਓ ਨੇ ਦੋਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਹ ਵੀ ਪੜ੍ਹੋ : “ਇਹ ਮੌ.ਤਾਂ ਨਹੀਂ ਕ.ਤ/ਲ ਨੇ”, ਜ਼.ਹਿਰੀ/ਲੀ ਸ਼.ਰਾਬ ਮਾਮਲੇ ‘ਚ ਫੁੱਟਿਆ CM ਮਾਨ ਦਾ ਗੁੱਸਾ
ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਨਾਂ ਪਤੀ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਪਤੀ ਪਤਨੀ ਦੀ ਪਹਿਚਾਣ ਕਰਤਾਰ ਚੰਦ ਅਤੇ ਸ਼ਾਂਤੀ ਦੇਵੀ ਵਾਸੀ ਗਾਦਰੀਆਂ ਵਜੋਂ ਦੱਸੀ ਜਾ ਰਹੀ ਹੈ। ਉਧਰ ਦੀਨਾਨਗਰ ਪੁਲਿਸ ਵੱਲੋਂ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























