ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਮੰਗਲਵਾਰ ਨੂੰ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ ਪਾਸ ਪ੍ਰਤੀਸ਼ਤਤਾ 88.39 ਫ਼ੀਸਦੀ ਰਿਹਾ ਹੈ। ਪਿਛਲੇ ਸਾਲ ਨਾਲੋਂ ਇਸ ਵਾਰ ਪਾਸ ਪ੍ਰਤੀਸ਼ਤਤਾ ਵਿੱਚ 0.41 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 91% ਤੋਂ ਵੱਧ ਸੀ, ਜੋ ਕਿ ਮੁੰਡਿਆਂ ਨਾਲੋਂ 5.94% ਵੱਧ ਹੈ।

ਵਿਜੇਵਾੜਾ 17 ਖੇਤਰਾਂ ਦੀ ਸੂਚੀ ਵਿੱਚ 99.60 ਪ੍ਰਤੀਸ਼ਤ ਦੇ ਨਾਲ ਸਿਖਰ ‘ਤੇ ਰਿਹਾ। ਤ੍ਰਿਵੇਂਦਰਮ ਦੂਜੇ ਸਥਾਨ ‘ਤੇ ਹੈ। ਜਿੱਥੇ 99.32 ਪ੍ਰਤੀਸ਼ਤ ਬੱਚੇ ਪਾਸ ਹੋਏ ਹਨ। ਇਸ ਤੋਂ ਇਲਾਵਾ, ਪ੍ਰਯਾਗਰਾਜ ਆਖਰੀ 17ਵੇਂ ਸਥਾਨ ‘ਤੇ ਰਿਹਾ। ਇੱਥੇ ਪਾਸ ਪ੍ਰਤੀਸ਼ਤਤਾ 79.53 ਪ੍ਰਤੀਸ਼ਤ ਰਹੀ। ਜਦੋਂ ਕਿ ਦਿੱਲੀ ਪੱਛਮੀ ਦਾ ਨਤੀਜਾ 95.37, ਦਿੱਲੀ ਪੂਰਬੀ ਦਾ 95.06, ਚੰਡੀਗੜ੍ਹ ਦਾ 91.61, ਪੰਚਕੂਲਾ ਦਾ 91.17, ਦੇਹਰਾਦੂਨ ਦਾ 83.45 ਪ੍ਰਤੀਸ਼ਤ ਰਿਹਾ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਐਨਕਾਊਂਟਰ, ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਕੀਤਾ ਢੇਰ
ਵਿਦਿਆਰਥੀ ਆਪਣੇ ਨਤੀਜੇ cbse.gov.in, cbseresults.nic.in, results.cbse.nic.in ਅਤੇ results.gov.in ਵਰਗੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਜਾ ਕੇ ਦੇਖ ਸਕਦੇ ਹਨ। ਵਿਦਿਆਰਥੀ ਰੋਲ ਨੰਬਰ, ਐਡਮਿਟ ਕਾਰਡ ਆਈਡੀ, ਸਕੂਲ ਕੋਡ ਅਤੇ ਜਨਮ ਮਿਤੀ ਵਰਗੇ ਲੌਗਇਨ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਆਪਣੇ ਸਕੋਰ ਚੈੱਕ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























