ਨਾਭਾ ਬਲਾਕ ਦੇ ਪਿੰਡ ਅੱਚਲ ਦੇ ਕਿਸਾਨ 30 ਸਾਲਾ ਅਮਰਿੰਦਰ ਸਿੰਘ ਨੇ ਆੜਤੀਏ ਤੋਂ ਤੰਗ ਆ ਕੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਸਿਰ ਤੇ ਗੋਲੀ ਮਾਰੀ ਲਈ। ਦੋ ਦਿਨਾਂ ਬਾਅਦ ਇਲਾਜ ਦੌਰਾਨ ਅਮਰਿੰਦਰ ਸਿੰਘ ਦੀ ਮੌਤ ਹੋ ਗਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਅਮਰਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਿਓ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਸੰਦੀਪ ਸੋਨੂੰ, ਮੋਨੂੰ ਆੜਤੀਆਂ ਦੇ ਖਿਲਾਫ ਆਤਮ ਹੱਤਿਆ ਦੇ ਲਈ ਮਜਬੂਰ ਕਰਨ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਅਮਰਿੰਦਰ ਸਿੰਘ ਦਾ ਕਰੀਬ ਇੱਕ ਸਾਲ ਹੀ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਪੇਕੇ ਗਈ ਹੋਈ ਸੀ, ਜਿਸ ਦੇ ਬੱਚਾ ਹੋਣ ਵਾਲਾ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਪਈ ਅਤੇ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਹੁਣ ਸਿਰਫ ਘਰ ਵਿੱਚ ਮਾਤਾ ਹੀ ਰਹਿ ਗਈ ਹੈ। ਇਸ ਮੌਕੇ ਤੇ ਮ੍ਰਿਤਕ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਆੜ੍ਹਤੀਆ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ। ਜਿਸ ਕਰਕੇ ਇਸ ਨੇ ਖੌਫਨਾਕ ਕਦਮ ਚੁੱਕਿਆ ਅਤੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਆਤਮ ਹੱਤਿਆ ਕਰ ਲਈ। ਅਸੀਂ ਤਾਂ ਮੰਗ ਕਰਦੇ ਹਾਂ ਕਿ ਆੜਤੀਏ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਆੜਤੀਏ ਵੱਲੋਂ ਫੋਨ ਕਰਕੇ ਵੀ ਮੈਨੂੰ ਪੁੱਛਿਆ ਗਿਆ ਕਿ ਉਹ ਜਿਊਂਦਾ ਹੈ ਜਾਂ ਮਰ ਗਿਆ। ਉਹਨਾਂ ਕਿਹਾ ਕਿ ਪਿੱਛੇ ਹੁਣ ਕੋਈ ਨਹੀਂ ਰਿਹਾ।
ਇਸ ਮੌਕੇ ‘ਤੇ ਪਿੰਡ ਅੱਚਲ ਦੇ ਸਰਪੰਚ ਜਸਵਿੰਦਰ ਸਿੰਘ, ਕਿਸਾਨ ਯੂਨੀਅਨ ਦੇ ਆਗੂ ਹਰਮੇਲ ਸਿੰਘ ਤੁੰਗਾ ਅਤੇ ਮ੍ਰਿਤਕ ਦਾ ਦੋਸਤ ਨੇ ਦੱਸਿਆ ਕਿਮ੍ਰਿਤਕ ਬਹੁਤ ਹੀ ਸ਼ਰੀਫ ਸੁਭਾਅ ਦਾ ਸੀ ਅਤੇ ਆੜਤੀਏ ਵੱਲੋਂ ਇਸ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਇਸ ਨੇ ਇਹ ਖੌਫਨਾਕ ਕਦਮ ਚੁੱਕਿਆ। ਇਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਇਸ ਦੀ ਘਰ ਵਾਲੀ ਪੇਕੇ ਪਰਿਵਾਰ ਗਈ ਹੋਈ ਸੀ ਜਿਸ ਤੇ ਬੱਚਾ ਹੋਣਾ ਸੀ। ਘਰ ਵਿੱਚ ਹੁਣ ਇਕਲੌਤੀ ਇਸਦੀ ਮਾਤਾ ਹੀ ਰਹਿ ਗਈ ਹੈ।
ਇਹ ਵੀ ਪੜ੍ਹੋ : ‘ਆਪ੍ਰੇਸ਼ਨ ਸਿੰਦੂਰ’ ਹਾਲੇ ਖਤਮ ਨਹੀਂ ਹੋਇਆ, ਇਹ ਸਿਰਫ ਟ੍ਰੇਲਰ, ਸਹੀ ਸਮੇਂ ‘ਤੇ ਪੂਰੀ ਫ਼ਿਲਮ ਵੀ ਦਿਖਾਵਾਂਗੇ’ : ਰਾਜਨਾਥ ਸਿੰਘ
ਇਸ ਮੌਕੇ ਤੇ ਨਾਭਾ ਸਦਰ ਥਾਣਾ ਦੇ ਐਸਐਚਓ ਗੁਰਪ੍ਰੀਤ ਸਮਰਾਉ ਨੇ ਦੱਸਿਆ ਕਿ ਆੜਤੀਆ ਤੋਂ ਤੰਗ ਆ ਕੇ ਅਮਰਿੰਦਰ ਸਿੰਘ ਨੇ ਆਪਣੀ ਲਾਈਸਂਸੀ ਰਿਵਾਲਵਰ ਦੇ ਨਾਲ ਸਿਰ ਤੇ ਗੋਲੀ ਮਾਰੀ ਸੀ ਅਤੇ ਉਸਦੀ ਦੋ ਦਿਨਾਂ ਬਾਅਦ ਅੱਜ ਮੌਤ ਹੋ ਗਈ। ਇਸ ਬਾਬਤ ਅਸੀਂ ਮ੍ਰਿਤਕ ਅਮਰਿੰਦਰ ਸਿੰਘ ਦੀ ਮਾਤਾ ਦੇ ਬਿਆਨਾਂ ਦੇ ਅਧਾਰ ਤੇ ਸੰਦੀਪ ਸੋਨੂੰ ਅਤੇ ਮੋਨੂੰ ਆੜਤੀਏ ਦੇ ਖਿਲਾਫ ਮਾਮਲਾ ਦਰਜ ਕਰ ਰਹੇ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

























