ਬੱਲੂਆਣਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੂੜੀ ਨਾਲ ਭਰੀ ਇੱਕ ਟ੍ਰੈਕਟਰ-ਟਰਾਲੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਲਟ ਗਈ। ਇਸ ਹਾਦਸੇ ਵਿੱਚ ਟ੍ਰੈਕਟਰ ਡ੍ਰਾਈਵਰ ਦੀ ਹੇਠਾਂ ਦੱਬਣ ਨਾਲ ਮੌਤ ਹੋ ਗਈ। ਮ੍ਰਿਤਕ ਡ੍ਰਾਈਵਰ ਚਾਲਕ 1-ਐੱਸਐੱਸਡੀ ਸ੍ਰੀ ਗੰਗਾਨਗਰ ਦਾ ਰਹਿਣ ਵਾਲਾ ਸੀ।
ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਸਨੀਕ ਮੰਗਲਾਰਾਮ ਦਾ ਪੁੱਤਰ ਹੇਮੰਤ ਦੁਪਹਿਰ ਵੇਲੇ ਪਿੰਡ ਬੱਲੂਆਣਾ ਤੋਂ ਆਪਣੀ ਟਰੈਕਟਰ-ਟਰਾਲੀ ਵਿੱਚ ਤੂੜੀ ਲਿਆ ਰਿਹਾ ਸੀ। ਜਿਵੇਂ ਹੀ ਹੇਮੰਤ ਖੇਤ ਤੋਂ ਤੂੜੀ ਲੱਦ ਕੇ ਆਪਣੀ ਟ੍ਰੈਕਟਰ-ਟਰਾਲੀ ਨੂੰ ਕੱਚੀ ਸੜਕ ‘ਤੇ ਲੈ ਕੇ ਜਾਣ ਲੱਗਾ। ਅਚਾਨਕ ਟ੍ਰੈਕਟਰ-ਟਰਾਲੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਦੇ ਕਿਨਾਰੇ ਇੱਕ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋ ਗਈ।
ਇਹ ਵੀ ਪੜ੍ਹੋ : ਜਲੰਧਰ ਦੀਆਂ 2 ਫੈਕਟਰੀਆਂ ‘ਚ ਲੱਗੀ ਅੱ/ਗ, ਫਾਇਰ ਬ੍ਰਿਗੇਡ ਦੀਆਂ 7 ਤੋਂ ਵੱਧ ਗੱਡੀਆਂ ਮੌਕੇ ‘ਤੇ ਮੌਜੂਦ
ਕਿਆਸ ਲਗਾਇਆ ਜਾ ਰਿਹਾ ਹੈ ਟ੍ਰੈਕਟਰ-ਟਰਾਲੀ ਵਿੱਚ ਬਿਜਲੀ ਦੇ ਕਰੰਟ ਦੇ ਡਰ ਕਾਰਨ, ਹੇਮੰਤ ਨੇ ਟਰੈਕਟਰ ਤੋਂ ਛਾਲ ਮਾਰ ਦਿੱਤੀ ਅਤੇ ਇਸ ਦੌਰਾਨ ਟਰੈਕਟਰ-ਟਰਾਲੀ ਪਲਟ ਗਈ। ਜਿਸ ਕਾਰਨ ਉਹ ਟ੍ਰੈਕਟਰਹੇਠਾਂ ਦੱਬ ਗਿਆ ਅਤੇ ਉਸਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਸੜਕ ਸੁਰੱਖਿਆ ਬਲ ਅਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਨੇ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
























