ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ASI ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ASI ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ASI ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਕੁੰਡਲ ਜ਼ਿਲ੍ਹਾ ਫਾਜਿਲਕਾ ਵਿਖੇ ਪਹੁੰਚੀ, ਜਿੱਥੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਮਨਪ੍ਰੀਤ ਸਿੰਘ ਨੇ 10 ਸਾਲ ਪੈਰਾਮਿਲਟਰੀ ਵਿੱਚ ਸਰਵਿਸ ਕੀਤੀ ਹੈ ਅਤੇ 2018 ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਵਿੱਚ ਭਰਤੀ ਹੋਏ। ਇਸ ਵੇਲੇ ਬਹਾਦਰਗੜ੍ਹ ਕਮਾਂਡੋ ਟ੍ਰੇਨਿੰਗ ਸੈਂਟਰ ਵਿੱਚ ਬਤੌਰ ASI ਡਿਊਟੀ ਨਿਭਾ ਰਹੇ ਸਨ। ਅਗਲੇ 2 ਮਹੀਨਿਆਂ ਤੱਕ ਵਿਭਾਗ ਵਿੱਚ ਬਤੌਰ ਸਬ ਇੰਸਪੈਕਟਰ ਬਣਨ ਵਾਲੇ ਸਨ।
ਇਹ ਵੀ ਪੜ੍ਹੋ : ਸਾਡੇ ਤੋਂ ਬਿਨ੍ਹਾਂ ਕੋਈ ਵੀ ਪੰਜਾਬੀ ਫਿਲਮ ਨਹੀਂ ਚੱਲਦੀ…ਪਾਕਿਸਤਾਨੀ ਕਲਾਕਾਰ ‘Iftikhar Thakur’ ਦਾ ਵਿਵਾਦਿਤ ਬਿਆਨ
ਮ੍ਰਿਤਕ ASI ਮਨਪ੍ਰੀਤ ਸਿੰਘ ਦੀ ਅਰਥੀ ਨੂੰ ਉਸ ਦੀ 13 ਸਾਲਾ ਵੱਡੀ ਧੀ ਨੇ ਮੋਢਾ ਦਿੱਤਾ। ASI ਮਨਪ੍ਰੀਤ ਸਿੰਘ ਦੀਆਂ ਦੋ ਧੀਆਂ ਹਨ, ਵੱਡੀ ਧੀ ਗੁਰਸਿਫਤ ਕੌਰ ਦੀ ਉਮਰ 13 ਸਾਲਾਂ ਤੇ ਛੋਟੀ ਧੀ ਗੁਰਜਾਪ ਕੌਰ ਦੀ ਉਮਰ 6 ਸਾਲ ਹੈ। ASI ਮਨਪ੍ਰੀਤ ਸਿੰਘ ਆਪਣੀ ਧੀ ਨੂੰ ਆਈਪੀਐਸ ਅਫਸਰ ਬਣਾਉਣਾ ਚਾਹੁੰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
























