ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ 76 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸੁਨਾਮ ਸਿਟੀ ਪੁਲਿਸ ਨੇ ਹਰਿਆਣਾ ਦੇ ਟੋਹਾਣਾ ਸ਼ਹਿਰ ਨਾਲ ਸਬੰਧਤ ਚਰਨਜੀਤ ਅਤੇ ਹਰਪ੍ਰੀਤ ਨਾਂ ਦੇ ਦੋ ਵਿਅਕਤੀਆਂ ਖ਼ਿਲਾਫ਼ ਐਕਸ਼ਨ ਲਿਆ ਗਿਆ ਹੈ। ਪੁਲਿਸ ਨੇ ਦੋਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਪੁਲਿਸ ਕੋਲ ਦੱਸਿਆ ਕਿ ਦੋਸ਼ੀਆਂ ਨੇ ਉਹਨਾਂ ਅਤੇ ਇੱਕ ਹੋਰ ਵਿਅਕਤੀ ਨੂੰ ਅਮਰੀਕਾ ਭੇਜਣ ਦਾ ਵਾਅਦਾ ਕਰਕੇ ਹਰੇਕ ਤੋਂ 38-38 ਲੱਖ ਰੁਪਏ ਲਏ। ਕੁੱਲ 76 ਲੱਖ ਰੁਪਏ ਹੜਪਣ ਮਗਰੋਂ ਵੀ ਦੋਸ਼ੀਆਂ ਨੇ ਉਹਨਾਂ ਨੂੰ ਵਿਦੇਸ਼ ਨਹੀਂ ਭੇਜਿਆ। ਪੀੜਤਾਂ ਵੱਲੋਂ ਕਈ ਵਾਰ ਦੋਸ਼ੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹਰ ਵਾਰੀ ਉਹ ਟਾਲਮਟੋਲ ਕਰਦੇ ਰਹੇ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਦੋਸ਼ੀਆਂ ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਪੈਸੇ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਬਨੂੜ ਦੀ ਨਵ-ਵਿਆਹੁਤਾ ਨੇ ਮਾਲਦੀਵ ’ਚ ਕੀਤੀ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਗਈ ਸੀ ਵਿਦੇਸ਼, ਪਤੀ ‘ਤੇ ਲੱਗੇ ਇਲਜ਼ਾਮ
ਸੁਨਾਮ ਸਿਟੀ ਥਾਣਾ ਦੇ SHO ਪ੍ਰਤੀਕ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਵਿਦੇਸ਼ ਭੇਜਣ ਦੇ ਨਾਮ ਦੇ ਉੱਪਰ ਹਰਿਆਣਾ ਦੇ ਰਹਿਣ ਵਾਲੇ ਦੋ ਟਰੈਵਲ ਏਜੰਟਾਂ ਨੇ ਠੱਗੀ ਮਾਰੀ ਹੈ। ਪਹਿਲਾਂ ਇਹਨਾਂ ਨੇ ਪੀੜਤਾਂ ਨੂੰ ਦੁਬਈ ਭੇਜਿਆ ਅਤੇ ਉਸ ਤੋਂ ਬਾਅਦ ਫਿਰ ਉਹ ਵਾਪਸ ਆ ਗਏ। ਇਸ ਲਈ ਹੁਣ ਅੱਗੇ ਜਾਂਚ ਜਾਰੀ ਹੈ। ਜਾਂਚ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ ਟਰੈਵਲ ਏਜੰਟਾ ਕੋਲ ਵਿਦੇਸ਼ ਭੇਜਣ ਦਾ ਕੋਈ ਲਾਈਸੈਂਸ ਵੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
























