ਇਜ਼ਰਾਈਲੀ ਹਵਾਈ ਸੈਨਾ ਨੇ ਤਹਿਰਾਨ ਵਿੱਚ ਈਰਾਨ ਦੇ ਸਰਕਾਰੀ ਟੀਵੀ ਚੈਨਲ ਦੇ ਦਫਤਰ ‘ਤੇ ਹਵਾਈ ਹਮਲਾ ਕੀਤਾ ਹੈ। ਜਦੋਂ ਇਮਾਰਤ ‘ਤੇ ਹਮਲਾ ਕੀਤਾ, ਉਸ ਵੇਲੇ ਇੱਕ ਐਂਕਰ ਨਿਊਜ਼ ਬੁਲੇਟਿਨ ਪੜ੍ਹ ਰਹੀ ਸੀ। ਹਮਲੇ ਤੋਂ ਬਾਅਦ ਟੀਵੀ ਚੈਨਲ ਦਾ ਪ੍ਰਸਾਰਣ ਰੋਕਿਆ ਗਿਆ। ਮਿਸਾਈਲ ਹਮਲੇ ਤੋਂ ਬਾਅਦ ਸਟੂਡੀਓ ਵਿੱਚ ਹੜਕੰਪ ਮਚ ਗਿਆ ਅਤੇ ਐਂਕਰ ਆਪਣੀ ਸੀਟ ਛੱਡ ਕੇ ਭੱਜ ਗਈ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ
ਇਸ ਹਮਲੇ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਹਮਲੇ ਦਾ ਦ੍ਰਿਸ਼ ਸਾਫ਼ ਦੇਖਿਆ ਜਾ ਸਕਦਾ ਹੈ। ਹਮਲੇ ਤੋਂ ਤੁਰੰਤ ਬਾਅਦ ਐਂਕਰ ਆਪਣੀ ਜਗ੍ਹਾ ਤੋਂ ਉੱਠ ਕੇ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਜਾਂਦੀ ਹੈ। ਵੀਡੀਓ ਦੇ ਬੈਕਗਰਾਊਂਡ ‘ਚ “ਅੱਲ੍ਹਾ ਹੁ ਅਕਬਰ” ਦੇ ਨਾਰੇ ਵੀ ਸੁਣੇ ਜਾ ਸਕਦੇ ਹਨ।
ਇਜ਼ਰਾਈਲ ਰੱਖਿਆ ਬਲ (IDF) ਨੇ ਪਹਿਲਾਂ ਸਰਕਾਰੀ ਟੀਵੀ ਚੈਨਲ ਦੇ ਮੁੱਖ ਦਫਤਰ ਦੇ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਚੇਤਾਵਨੀ ਜਾਰੀ ਕੀਤੀ ਸੀ। ਨਾਲ ਹੀ, ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ, “ਈਰਾਨੀ ਪ੍ਰਚਾਰ ਅਤੇ ਭੜਕਾਹਟ ਦੇ ਸਾਧਨ ਖਤਮ ਹੋਣ ਵਾਲੇ ਹਨ।” ਇਹ ਹਮਲਾ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ ਹੋਇਆ ਹੈ।
ਇਹ ਵੀ ਪੜ੍ਹੋ : ਏਅਰ ਇੰਡੀਆ ਜਹਾਜ਼ ਦੀ ਕੋਲਕਾਤਾ ‘ਚ ਐਮਰਜੈਂਸੀ ਲੈਂਡਿੰਗ, ਸੈਨ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਸੀ ਫਲਾਈਟ
ਰਿਪੋਰਟਾਂ ਅਨੁਸਾਰ, ਈਰਾਨ ਨੇ ਇਸ ਦੌਰਾਨ ਤਣਾਅ ਘਟਾਉਣ ਲਈ ਜਲਦੀ ਹੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਈਰਾਨ ਨੇ ਅਰਬ ਵਿਚੋਲਿਆਂ ਰਾਹੀਂ ਇਜ਼ਰਾਈਲ ਅਤੇ ਅਮਰੀਕਾ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਹਮਲੇ ਨੂੰ ਖਤਮ ਕਰਨ ਅਤੇ ਗੱਲਬਾਤ ਵਿੱਚ ਵਾਪਸ ਆਉਣ ਲਈ ਤਿਆਰ ਹੈ, ਬਸ਼ਰਤੇ ਅਮਰੀਕਾ ਯੁੱਧ ਵਿੱਚ ਸ਼ਾਮਲ ਨਾ ਹੋਵੇ।
ਈਰਾਨ ਨੇ ਅਰਬ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਹਿੰਸਾ ਨੂੰ ਰੋਕਣਾ ਦੋਵਾਂ ਧਿਰਾਂ ਲਈ ਫਾਇਦੇਮੰਦ ਹੋਵੇਗਾ। ਇਸ ਦੇ ਬਾਵਜੂਦ, ਈਰਾਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀਆਂ ਉਮੀਦਾਂ ਟੁੱਟ ਜਾਂਦੀਆਂ ਹਨ, ਤਾਂ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਤੇਜ਼ ਕਰ ਸਕਦਾ ਹੈ ਅਤੇ ਯੁੱਧ ਦਾ ਦਾਇਰਾ ਵੀ ਵਧਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























