ਬਰਨਾਲਾ ਲੁਧਿਆਣਾ ਹਾਈਵੇਅ ਵਿਚਕਾਰ ਮੁੱਖ ਸੜਕ ‘ਤੇ ਪਿੰਡ ਵਜੀਦਕੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ 2 ਗੱਡੀਆਂ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋਈ। ਜਿਸ ਵਿੱਚ ਇੱਕ ਕਾਰ ਚਾਲਕ ਔਰਤ ਦੀ ਮੌਤ ਹੋ ਗਈ ਅਤੇ ਨੁਕਸਾਨੀ ਗਈ ਐਂਡੇਵਰ ਕਾਰ ਵਿੱਚ ਸਵਾਰ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬਰਨਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Two cars collide on Barnala-Ludhiana
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਤੋਂ ਬਰਨਾਲਾ ਵੱਲ ਆ ਰਹੀ ਇੱਕ ਡਿਜ਼ਾਇਰ ਕਾਰ ਪਿੰਡ ਵਜੀਦਕੇ ਨੇੜੇ ਬਰਨਾਲਾ ਤੋਂ ਆ ਰਹੀ ਐਂਡੇਵਰ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਵਾਹਨਾਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨੇ ਗਏ। ਡਿਜ਼ਾਇਰ ਕਾਰ ਚਲਾ ਰਹੀ ਮਹਿਲਾ ਦੀ ਦੀ ਪਛਾਣ ਗੁਰਲੀਨ ਕੌਰ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਦੇ ਦੁੱਗਰੀ ਇਲਾਕੇ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। STF ਟੀਮ ਦੇ ASI ਇੰਚਾਰਜ ਕਰਮ ਸਿੰਘ ਅਤੇ ਹੋਰ ਜਵਾਨਾਂ ਨੇ ਤੁਰੰਤ ਜ਼ਖਮੀ ਗੁਰਲੀਨ ਨੂੰ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

Two cars collide on Barnala-Ludhiana
ਇਹ ਵੀ ਪੜ੍ਹੋ : ਪੰਜਾਬ ਦੇ 5 IPS ਅਧਿਕਾਰੀਆਂ ਨੂੰ DIG ਦੇ ਅਹੁਦੇ ਵਜੋਂ ਦਿੱਤੀ ਗਈ ਤਰੱਕੀ
ਇਸ ਭਿਆਨਕ ਹਾਦਸੇ ਦੌਰਾਨ ਐਂਡੇਵਰ ਕਾਰ ਵਿੱਚ ਸਵਾਰ ਚਾਰ ਹੋਰ ਲੋਕ ਵੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਰਜਨ ਐਸਐਮਓ ਸਿਵਲ ਹਸਪਤਾਲ ਬਰਨਾਲਾ ਜੋਤੀ ਕੌਸ਼ਲ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ੋਰਦਾਰ ਸੀ ਕਿ ਟੱਕਰ ਵਿੱਚ ਮ੍ਰਿਤਕ ਲੜਕੀ ਦੀ ਡਿਜ਼ਾਇਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
























