ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ-3 ਨੂੰ ਲੈ ਕੇ ਲਗਾਤਾਰ ਵਿਵਾਦ ਜਾਰੀ ਹੈ। ਇਸ ਵਿਚਾਲੇ ਹੁਣ ਫਿਲਮ ਦੇ ਨਿਰਮਾਤਾ White Hill Studios ਨੇ ਸਟੇਟਮੈਂਟ ਜਾਰੀ ਕੀਤੀ ਹੈ। White Hill Studios ਨਾਈ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ‘ਸਰਦਾਰ ਜੀ- 3’ ਫਿਲਮ ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ।

‘Sardar Ji-3’ will not be released
ਦਿਲਜੀਤ ਦੋਸਾਂਝ ਦੀ ‘ਸਰਦਾਰ ਜੀ 3’ ਫਿਲਮ ਦੇ ਨਿਰਮਾਤਾ White Hill Studios ਨੇ ਲਿਖਿਆ ਕਿ ‘ਸਰਦਾਰ ਜੀ 3’ ਫਿਲਮ ਅਤੇ ਫਿਲਮ ਦੀ ਕੋਈ ਪ੍ਰਚਾਰ ਸਮੱਗਰੀ ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ। ਫਿਲਮ ਮੌਜੂਦਾ ਹਾਲਾਤਾਂ ਤੋਂ ਪਹਿਲਾਂ ਹੀ ਸ਼ੂਟ ਕੀਤੀ ਗਈ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹਮਲੇ ਮਗਰੋਂ ਕੋਈ ਪਾਕਿਸਤਾਨੀ ਕਲਾਕਾਰ ਸਾਈਨ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਲਿਖਿਆ ਕਿ ਫਿਲਮ ‘ਤੇ ਨਿਰਮਾਤਾਵਾਂ ਦੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਅਸੀਂ ਦੇਸ਼ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਅਤੇ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਅਸੀਂ ਭਾਰਤ ‘ਚ ਫਿਲਮ ਰਿਲੀਜ਼ ਨਹੀਂ ਕਰਾਂਗੇ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੇ ਹੱਕ ‘ਚ ਆਏ ਸੁਖਬੀਰ ਬਾਦਲ, ਕਿਹਾ- “ਮਜੀਠੀਆ ਨਾਲ ਡਟ ਕੇ ਖੜ੍ਹਾ ਹੈ ਸ਼੍ਰੋਮਣੀ ਅਕਾਲੀ ਦਲ”
ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਸਰਦਾਰਜੀ 3’ ਨੂੰ ਲੈ ਕੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਫਿਲਮ ਦਾ ਟ੍ਰੇਲਰ ਸਾਹਮਣੇ ਆਇਆ ਅਤੇ ਦਿਲਜੀਤ ਦੇ ਨਾਲ ਹਨੀਆ ਆਮਿਰ ਨੂੰ ਮੁੱਖ ਭੂਮਿਕਾ ਵਿੱਚ ਦਿਖਾਇਆ ਗਿਆ। ਦਰਅਸਲ, ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਦੇ ਬਾਵਜੂਦ, ਹਨੀਆ ਆਮਿਰ ਦੇ ਨਾਲ ਇੱਕ ਫਿਲਮ ਵਿੱਚ 3 ਹੋਰ ਪਾਕਿਸਤਾਨੀ ਕਲਾਕਾਰ ਸ਼ਾਮਲ ਹਨ। ਜਿਸ ਕਾਰਨ ਹੁਣ ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























