ਫਿਰੋਜ਼ਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਹਰ ਰੋਜ਼ ਦੀ ਤਰ੍ਹਾਂ ਚਾਈ ਚਾਈ ਕ੍ਰਿਕਟ ਖੇਡਣ ਦੇ ਲਈ ਗਿਆ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਅੱਜ ਉਸ ਦਾ ਇਹ ਆਖਰੀ ਮੈਚ ਹੋਵੇਗਾ। ਦਰਅਸਲ ਨੌਜਵਾਨ ਦੀ ਕ੍ਰਿਕਟ ਖੇਡਦੇ ਸਮੇਂ ਅਚਾਨਕ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਤਰਖਾਣ ਸੀ।
ਹਰਜੀਤ ਦੇ ਮਾਤਾ ਪਿਤਾ ਆਪਣੇ ਪੁੱਤਰ ਹਰਜੀਤ ਦਾ ਇੰਤਜ਼ਾਰ ਕਰ ਰਹੇ ਸੀ ਕਿ ਹਰਜੀਤ ਕ੍ਰਿਕਟ ਖੇਡ ਕੇ ਘਰ ਆਉਣ ਵਾਲਾ ਹੈ ਅਤੇ ਫਿਰ ਚਾਹ ਪਾਣੀ ਬਣਾਵਾਂਗੇ ਅਤੇ ਪੁੱਤ ਦੇ ਨਾਲ ਇਕੱਠੇ ਬਹਿ ਕੇ ਪੀਵਾਂਗੇ ਪਰ ਅੱਜ ਹਰਜੀਤ ਨਹੀਂ ਪਰਤਿਆ। ਉਸ ਦੇ ਦੋਸਤ ਹਰਜੀਤ ਦੀ ਲਾਸ਼ ਨੂੰ ਲੈ ਕੇ ਘਰ ਪਰਤੇ ਅਤੇ ਹਰਜੀਤ ਦੇ ਘਰ ਗਮ ਦੀਆਂ ਸਥਰਾਂ ਵਿਛ ਗਈਆਂ।
ਇਹ ਵੀ ਪੜ੍ਹੋ : MLA ਕੁੰਵਰ ਵਿਜੇ ਪ੍ਰਤਾਪ ਖਿਲਾਫ਼ AAP ਦਾ ਵੱਡਾ ਐਕਸ਼ਨ, 5 ਸਾਲ ਲਈ ਪਾਰਟੀ ‘ਚੋਂ ਕੱਢਿਆ ਬਾਹਰ
ਹਰਜੀਤ ਦੇ ਦੋਸਤਾਂ ਨੇ ਦੱਸਿਆ ਕਿ ਜਿਵੇਂ ਹੀ ਹਰਜੀਤ ਨੇ ਛੱਕਾ ਮਾਰਿਆ ਤਾਂ ਉਹ ਅਚਾਨਕ ਹੀ ਥੱਲੇ ਡਿੱਗ ਪਿਆ। ਹਰਜੀਤ ਸਿੰਘ ਲੱਕੜ ਦਾ ਮਿਸਤਰੀ ਸੀ ਅਤੇ ਵਿਆਹਿਆ ਹੋਇਆ ਸੀ। ਹਰਜੀਤ ਸਿੰਘ ਆਪਣੇ ਮਾਪਿਆਂ, ਪਤਨੀ ਅਤੇ ਅੱਠ ਸਾਲ ਦੇ ਲੜਕੇ ਨੂੰ ਰੋਂਦੇ ਕੁਰਲਾਉਂਦੇ ਛੱਡ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਜਿਸ ਨਾਲ ਸਾਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ
ਵੀਡੀਓ ਲਈ ਕਲਿੱਕ ਕਰੋ -:
























