ਬਟਾਲਾ-ਗੁਰਦਾਸਪੁਰ ਰੇਲਵੇ ਟਰੈਕ ‘ਤੇ ਅੱਜ ਸਵੇਰੇ ਤੜਕਸਾਰ ਇੱਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਬੰਟੀ ਉਮਰ ਕਰੀਬ 35 ਸਾਲ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਨਗਰ ਕੈਂਪ ਬਟਾਲਾ ਵਜੋ ਹੋਈ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਵਲੋਂ ਟ੍ਰੇਨ ਹੇਠਾਂ ਆ ਕੇ ਆਤਮਹੱਤਿਆ ਕੀਤੀ ਗਈ ਹੈ।

ਮ੍ਰਿਤਕ ਦੀ ਮਾ ਅਤੇ ਭਾਬੀ ਨੇ ਦੱਸਿਆ ਕਿ ਬੰਟੀ ਕਰੀਬ ਅੱਠ ਮਹੀਨੇ ਪਹਿਲਾਂ ਦੁਬਈ ਗਿਆ ਸੀ ਅਤੇ ਉਸ ਨੂੰ ਕਿਸੇ ਨੇ ਦੱਸਿਆ ਕਿ ਉਸਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ ਅਤੇ ਉਹ ਉੱਥੋ ਵਾਪਸ ਆ ਗਿਆ ਅਤੇ ਅਕਸਰ ਪਤਨੀ ਨਾਲ ਝਗੜਾ ਰਹਿੰਦਾ ਸੀ ਤੇ ਆਰਥਿਕ ਤੰਗੀ ਦੇ ਕਾਰਨ ਬਹੁਤ ਪਰੇਸ਼ਾਨ ਸੀ। ਰਾਤ ਸਮੇਂ ਕਵਾਲੀ ਗਾਉਣ ਵਾਸਤੇ ਕਿਤੇ ਗਿਆ ਸੀ ਅਤੇ ਸਵੇਰੇ ਟਰੇਨ ਹੇਠਾਂ ਆ ਕੇ ਆਤਮਹੱਤਿਆ ਕਰ ਲਈ।
ਇਹ ਵੀ ਪੜ੍ਹੋ : ਮਲੋਟ : ਰਿਸ਼ਤੇਦਾਰੀ ‘ਚੋਂ ਵਾਪਸ ਆ ਰਹੇ ਮਾਂ-ਪੁੱਤ ਨੂੰ ਟ੍ਰੈਕਟਰ ਨੇ ਮਾਰੀ ਟੱਕਰ, ਦੋਹਾਂ ਦੀ ਹੋਈ ਮੌਤ
ਉਧਰ ਰੇਲਵੇ ਪੁਲਿਸ ਇਸ ਸਬੰਧ ਵਿੱਚ ਸੂਚਨਾ ਮਿਲਦੇ ਹੀ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























