ਫਗਵਾੜਾ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਫਗਵਾੜਾ ਤੋਂ ਚੰਡੀਗੜ੍ਹ ਰੋਡ ਨੂੰ ਜਾਂਦਿਆਂ ਪਿੰਡ ਪੰਡੋਰੀ ਦੀ ਸੜਕ ਕਰਾਸਿੰਗ ‘ਤੇ ਬੁਲੇਟ ਮੋਟਰਸਾਈਕਲ ਅਤੇ ਸਕੂਟੀ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਸਕੂਟੀ ਸਵਾਰ ਇੱਕ ਬਜ਼ੁਰਗ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬੁਲੇਟ ਮੋਟਰਸਾਈਕਲ ਚਾਲਕ ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਬੁਲੇਟ ਮੋਟਰਸਾਈਕਲ ਤੇ ਸਕੂਟੀ ਦੇ ਪਰਖੱਚੇ ਉੱਡ ਗਏ ਹਨ। ਸਕੂਟੀ ਸਵਾਰ ਬਜ਼ੁਰਗ ਦੀ ਮੌਤ ਹੋ ਗਈ ਅਤੇ ਬੱਚਾ ਜ਼ਖਮੀ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਦੂਜੇ ਪਾਸੇ ਬੁਲੇਟ ‘ਤੇ ਸਵਾਰ ਵਿਅਕਤੀ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਜੋ ਕਿ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਬੁਲੇਟ ਸਵਾਰ ਕਰੀਬ 150 ਦੀ ਸਪੀਡ ਵਿੱਚ ਸੀ।
ਇਹ ਵੀ ਪੜ੍ਹੋ : ਅਜਨਾਲਾ ਨੇੜੇ 2 ਮੋਟਰਸਾਈਕਲਾਂ ਦੀ ਜ਼ੋਰਦਾਰ ਟੱ.ਕ/ਰ, ਛੁੱਟੀ ‘ਤੇ ਆਏ ਫੌਜੀ ਜਵਾਨ ਸਣੇ 2 ਨੌਜਵਾਨ ਦੀ ਹੋਈ ਮੌ.ਤ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬਜ਼ੁਰਗ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮੇਰੇ ਤਾਇਆ ਜੀ ਆਪਣੇ ਦੋਹਤੇ ਨਾਲ ਸਕੁਟੀ ‘ਤੇ ਸਵਾਰ ਹੋ ਕਿ ਘਰ ਵਾਪਸ ਆ ਰਹੇ ਸਨ। ਪਿੰਡ ਪੰਡੋਰੀ ਦੀ ਸੜਕ ਕਰਾਸਿੰਗ ‘ਤੇ ਉਹ ਸਦਤ ਪਾਰ ਕਰ ਰਹੇ ਸੀ, ਇਸ ਦੌਰਾਨ ਸੰਗਰੂਰ ਤੋਂ ਤੇਜ਼ ਰਫਤਾਰ ਵਿੱਚ ਆ ਰਹੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਤਾਏ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦਕਿ ਉਨ੍ਹਾਂ ਦੇ ਨਾਲ ਮੌਜੂਦ ਬੱਚਾ ਜ਼ਖਮੀ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























