ਫਤਿਹਗੜ੍ਹ ਸਾਹਿਬ ਪੁਲਿਸ ਨੇ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਅੱਠ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੋਂ ਨਵ ਜੰਮੇ ਬੱਚਿਆਂ ਦੀ ਭਾਲ ਕਰਕੇ ਲੋੜਵੰਦ ਪਰਿਵਾਰਾਂ ਤੋਂ ਘੱਟ ਪੈਸਿਆਂ ਵਿੱਚ ਖਰੀਦ ਕਰਕੇ ਅੱਗੇ ਵੱਧ ਪੈਸਿਆਂ ਵਿੱਚ ਵੇਚਣ ਦਾ ਧੰਦਾ ਕਰਨ ਵਾਲੇ ਗੈਂਗ ਨੂੰ ਨਕਲੀ ਡੇਢ ਲੱਖ ਦੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ।
ਇਸ ਗੈਂਗ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚੋਂ ਨਵ ਜਨਮੇ ਬੱਚੇ ਨੂੰ ਲੱਖਾਂ ਰੁਪਏ ਵਿੱਚ ਖਰੀਦਣ ਦੇ ਲਾਲਚ ਵਿੱਚ ਆ ਕੇ ਇੱਕ ਆਸ਼ਾ ਵਰਕਰ ਤੇ ਦਾਈ ਨਾਲ ਮਿਲ ਕੇ 4 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ ਹੈਰਾਨੀ ਦੀ ਗੱਲ ਹੈ ਕਿ ਬੱਚੇ ਨੂੰ ਖਰੀਦਣ ਵਾਲਿਆਂ ਵੱਲੋਂ ਜਾਅਲੀ ਡੇਢ ਲੱਖ ਦੀ ਕਰੰਸੀ ਬੱਚੇ ਦੇ ਮਾਪਿਆਂ ਨੂੰ ਦੇ ਦਿੱਤੀ ਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਨਵ-ਜਨਮੇ ਬੱਚੇ ਨੂੰ ਤਿੰਨ ਲੇਅਰਾਂ ਵਿੱਚ ਵਿਕਣ ਤੋਂ ਬਾਅਦ ਪੱਛਮੀ ਬੰਗਾਲ ਕਲਕੱਤੇ ਤੋਂ ਬਰਾਮਦ ਕਰਕੇ ਲਿਆਂਦਾ ।
SSP ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੰਡੀ ਗੋਬਿੰਦਗੜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚੋਂ ਇੱਕ ਔਰਤ ਨੇ ਲੜਕੇ ਨੂੰ ਜਨਮ ਦਿੱਤਾ ਸੀ ਤੇ ਲੜਕੇ ਦੇ ਮਾਪਿਆਂ ਵੱਲੋਂ ਗਰੀਬੀ ਅਤੇ ਆਰਥਿਕ ਤੰਗੀ ਕਾਰਨ ਨਵਜੰਮੇ ਲੜਕੇ ਦੇ ਪਿਤਾ ਨੇ ਆਸ਼ਾ ਵਰਕਰ, ਉਸਦੇ ਪਤੀ, ਦਾਈ ਅਤੇ ਅਮਨਦੀਪ ਕੌਰ ਉਰਫ਼ ਅੰਮ੍ਰਿਤਾ ਵਾਸੀ ਜਲੰਧਰ ਨਾਲ ਮਿਲਕੇ ਨਵ-ਜੰਮੇ ਲੜਕੇ ਨੂੰ ਅੱਗੇ ਵੇਚਣ ਲਈ ਸੌਦੇਬਾਜ਼ੀ ਕੀਤੀ ਤੇ ਮਿਤੀ 23.06.2025 ਨੂੰ ਦਾਈ ਚਰਨ ਕੌਰ, ਆਸ਼ਾ ਵਰਕਰ ਕਮਲੇਸ਼ ਕੌਰ ਅਤੇ ਅਮਨਦੀਪ ਕੌਰ ਨੇ ਨਵ-ਜੰਮੇ ਬੱਚੇ ਨੂੰ 4 ਲੱਖ ਰੁਪਏ ਵਿੱਚ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਵੇਚ ਦਿੱਤਾ ਹੈ। ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨਵ-ਜੰਮੇ ਬੱਚੇ ਨੂੰ ਕਾਰ ਵਿੱਚ ਲੁਧਿਆਣਾ-ਅੰਮ੍ਰਿਤਸਰ ਵੱਲ ਲੈ ਗਏ ਹਨ ਤੇ ਬੱਚੇ ਦੇ ਜਾਲੀ ਕਾਗਜ਼ਾਤ ਤਿਆਰ ਕਰਕੇ ਜਹਾਜ ਰਾਹੀਂ ਪੱਛਮੀ ਬੰਗਾਲ ਕਲਕੱਤਾ ਲਿਜਾਇਆ ਗਿਆ।
ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਐਸਪੀਡੀ ਫਤਿਹਗੜ੍ਹ ਸਾਹਿਬ ਸ਼੍ਰੀ ਰਾਕੇਸ਼ ਯਾਦਵ, ਅਤੇ ਸ੍ਰੀ ਗੁਰਦੀਪ ਸਿੰਘ ਡੀ.ਐਸ.ਪੀ ਸਬ ਡਵੀਜਨ ਅਮਲੋਹ ਦੀ ਅਗਵਾਈ ਵਿੱਚ ਇੰਸ: ਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ ਦੀ ਟੀਮ ਵੱਲੋ ਮਿਤੀ 27-06-2025 ਨੂੰ ਤਲਜਿੰਦਰ ਸਿੰਘ, ਆਸ਼ਾ ਵਰਕਰ ਕਮਲੇਸ਼ ਕੌਰ ਉਸ ਦੇ ਪਤੀ ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਦੌਲੇਵਾਲਾ ‘ਚ ਵੱਡੀ ਵਾ.ਰ.ਦਾਤ, ਲਵਮੈਰਿਜ ਤੋਂ ਨਾਰਾਜ਼ ਭਰਾ ਨੇ ਭੈਣ ਦਾ ਕੀਤਾ ਕ.ਤ.ਲ
ਉਕਤਾਨ ਤਿੰਨੋ ਔਰਤਾਂ ਕੋਲੋ 04 ਲੱਖ ਦੇ ਨਕਲੀ ਨੋਟ ਬਰਾਮਦ ਕੀਤੇ ਗਏ। ਜਿਨਾ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨਵ ਜੰਮੇ ਬੱਚੇ ਨੂੰ ਕਲਕੱਤਾ (ਪੱਛਮੀ ਬੰਗਾਲ) ਲੈ ਕੇ ਚਲੇ ਗਏ ਹਨ। ਉਪਰੰਤ ਪੁਲਿਸ ਟੀਮ ਵੱਲੋ ਕੱਲਕੱਤੇ ਪਹੁੰਚ ਕੇ ਮਿਤੀ 29-06-2025 ਨੂੰ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਕੱਲਕੱਤੇ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਪ੍ਰਸ਼ਾਂਤ ਪਰਾਸਰ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।
ਨਵਜੰਮੇ ਬੱਚੇ ਨੂੰ ਬ੍ਰਾਮਦ ਕਰਕੇ CWC ਕੱਲਕੱਤਾ ਦੇ ਪੇਸ ਕੀਤਾ ਗਿਆ ਅਤੇ ਕਥਿਤ ਦੋਸਣ ਰੁਪਿੰਦਰ ਕੌਰ, ਕਥਿਤ ਦੋਸੀ ਬੇਅੰਤ ਸਿੰਘ ਅਤੇ ਪ੍ਰਸ਼ਾਂਤ ਪਰਾਸ਼ਰ ਨੂੰ ਕੱਲਕੱਤਾ ਵਿਖੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰੋਡਕਸਨ ਵਰੰਟ ਪਰ ਥਾਣਾ ਮੰਡੀ ਗੋਬਿੰਦਗੜ, ਜਿਲਾ ਫਤਹਿਗੜ ਸਾਹਿਬ ਲਿਆਦਾ ਗਿਆ। ਜਿਨਾ ਪਾਸੋ ਹੋਰ ਡੂੰਗਾਈ ਨਾਲ ਹੋਰ ਪੁੱਛਗਿੱਛ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























